ਦਸਮੇਸ਼ ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਅਜੀਤ ਡੈਸਕ
24-12-2025
ਕਿਸ਼ਨਪੁਰਾ ਕਲਾਂ, 23 ਦਸੰਬਰ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਹਾਈ ਸਕੂਲ ਵਿਖੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ 'ਚ ਸਤਨਾਮ ਸਰਬ ਕਲਿਆਣ ਟਰੱਸਟ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਲੋਪੋਂ ਤੇ ਉਨ੍ਹਾਂ ਦੇ ਸਾਥੀ, ਪੰਥਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਚੇਅਰਮੈਨ ਡਾ. ਮੋਹਨ ਸਿੰਘ, ਪੰਚ ਜਸਵਿੰਦਰ ਸਿੰਘ ਔਲਖ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੌਰਾਨ ਕਵਿਤਾ ਮੁਕਾਬਲੇ, ਕਵੀਸ਼ਰੀ ਮੁਕਾਬਲੇ, ਸ਼ਬਦ ਕੀਰਤਨ, ਦਸਤਾਰ ਮੁਕਾਬਲੇ, ਦੁਮਾਲਾ ਸਜਾਉਣਾ ਤੇ ਗਤਕੇ ਆਦਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਲੜਕੇ, ਸਰਕਾਰੀ ਕੰਨਿ੍ਹਆਂ ਹਾਈ ਸਕੂਲ, ਸੰਤ ਵਿਸਾਖਾ ਸਿੰਘ ਸਕੂਲ ਆਦਿ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਵੱਖ-ਵੱਖ ਹੋਏ ਮੁਕਾਬਲਿਆਂ ਦੌਰਾਨ ਪਿ੍ੰਸੀਪਲ ਸੁਖਦੇਵ ਸਿੰਘ ਸਿੱਧੂ, ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ, ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਕਰਦਿਆਂ ਸੀਨੀਅਰ ਮੈਡਮ ਜਗਵਿੰਦਰ ਕੌਰ ਕਲਸੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿੱਤਨੇਮ ਦੇ ਨਾਲ ਨਾਲ ਹੋਰ ਵੀ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਹਨ | ਇਸ ਮੌਕੇ ਪ੍ਰਬੰਧਕਾਂ ਵਲੋਂ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਨਾਲ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਚ ਜਸਵਿੰਦਰ ਸਿੰਘ ਔਲਖ, ਕੁਲਵਿੰਦਰ ਕੌਰ ਬਲਾਕ ਸੰਮਤੀ ਮੈਂਬਰ ਪਤਨੀ ਧਰਮਿੰਦਰ ਸਿੰਘ, ਡਾ. ਲਖਵੀਰ ਸਿੰਘ ਸ਼ਾਹਕੋਟੀਆ, ਡਾ. ਹਰਜਿੰਦਰ ਸਿੰਘ ਔਲਖ, ਗੁਰਮੇਲ ਸਿੰਘ ਕਲਸੀ ਫ਼ਰਨੀਚਰ ਗੈਲਰੀ ਵਾਲੇ, ਜਸਪ੍ਰੀਤ ਸਿੰਘ ਜੱਸੀ, ਰਾਜਨ ਬਾਈ, ਮਨਦੀਪ ਸਿੰਘ ਕੋਕਰੀ ਆਦਿ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |