ਸਾਬਕਾ ਪੰਚਾਇਤ ਅਫ਼ਸਰ ਨਿਰੰਜਣ ਦਾਸ ਗਰੋਵਰ ਦੀ ਬਰਸੀ ਸ਼ਰਧਾ ਨਾਲ ਮਨਾਈ
ਅਜੀਤ ਡੈਸਕ
24-12-2025
ਮੋਗਾ, ਧਰਮਕੋਟ, 23 ਦਸੰਬਰ (ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ)-ਅੱਜ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਲੋੜਵੰਦਾਂ ਦੇ ਮਸੀਹਾ ਸਾਬਕਾ ਪੰਚਾਇਤ ਅਫ਼ਸਰ ਨਿਰੰਜਣ ਦਾਸ ਗਰੋਵਰ ਦੀ 26ਵੀਂ ਬਰਸੀ ਉਨ੍ਹਾਂ ਦੇ ਸਪੁੱਤਰ ਵਰਿੰਦਰ ਗਰੋਵਰ ਡਿੰਪੀ ਕੈਨੇਡਾ, ਬੇਟੀ ਨੀਲਮ ਅਰੋੜਾ, ਨੂੰਹ ਏਕਤਾ ਗਰੋਵਰ, ਦਾਮਾਦ ਸਤੀਸ਼ ਗਰੋਵਰ ਆੜ੍ਹਤੀ ਤੇ ਉਨ੍ਹਾਂ ਦੇ ਪੋਤਰੇ ਸਾਹਿਲ ਗਰੋਵਰ ਵਲੋਂ ਸ੍ਰੀ ਨਿਰੰਜਣ ਦਾਸ ਮੈਮੋਰੀਅਲ ਸੁਸਾਇਟੀ ਤੇ ਬਲੱਡ ਡੋਨਰ ਸੁਸਾਇਟੀ ਧਰਮਕੋਟ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂ ਕਾ ਨੇੜੇ ਟੈਲੀਫ਼ੋਨ ਐਕਸਚੇਂਜ ਧਰਮਕੋਟ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਗਰੋਵਰ ਪਰਿਵਾਰ ਵਲੋਂ 400 ਦੇ ਕਰੀਬ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਜਰਸੀਆਂ, ਬੂਟ ਜੁਰਾਬਾਂ ਅਤੇ ਲੋੜਵੰਦਾਂ ਨੂੰ ਕੰਬਲ ਤੇ ਔਰਤਾਂ ਨੂੰ ਵੱਡੀ ਗਿਣਤੀ ਵਿਚ ਗਰਮ ਸ਼ਾਲ ਵੰਡੇ ਗਏ | ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ-ਨਾਲ ਸਕੂਲ ਦੇ ਮੁੱਖ ਅਧਿਆਪਕ ਜਗਪ੍ਰੀਤ ਸਿੰਘ ਕੈਲਾ ਤੇ ਅਧਿਆਪਕਾਂ ਨੇ ਬੱਚਿਆਂ ਸਮੇਤ ਸ਼ਿਰਕਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ, ਜਸਵਿੰਦਰ ਸਿੰਘ ਰਖੜਾ ਪ੍ਰਧਾਨ ਬਲੱਡ ਡੋਨਰ ਸੁਸਾਇਟੀ, ਹੈੱਡਮਾਸਟਰ ਜਗਪ੍ਰੀਤ ਸਿੰਘ ਕੈਲਾ, ਪਰਮਪਾਲ ਸਿੰਘ ਬੁੱਟਰ ਸਰਪੰਚ, ਮਾਸਟਰ ਪ੍ਰੇਮ ਸਿੰਘ, ਪੰਡਤ ਸੂਰਿਆ ਮੋਹਨ ਤੇ 'ਅਜੀਤ' ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਗਰੋਵਰ ਪਰਿਵਾਰ ਵਧਾਈ ਦਾ ਪਾਤਰ ਹੈ ਜੋ ਆਪਣੇ ਪੂਜਨੀਕ ਪਿਤਾ ਸਾਬਕਾ ਪੰਚਾਇਤ ਅਫ਼ਸਰ ਨਿਰੰਜਣ ਦਾਸ ਗਰੋਵਰ ਦੀ 26ਵੀਂ ਬਰਸੀ ਮਨਾ ਕੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਟ ਕਰ ਰਿਹਾ ਹੈ | ਇਸ ਮੌਕੇ ਹੈੱਡਮਾਸਟਰ ਜਗਪ੍ਰੀਤ ਸਿੰਘ ਕੈਲਾ ਨੇ ਸਕੂਲ ਵਿਚ ਸਮਾਗਮ ਕਰਨ 'ਤੇ ਗਰੋਵਰ ਪਰਿਵਾਰ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਨਿਰੰਜਣ ਦਾਸ ਗਰੋਵਰ ਦੀ ਸਪੁੱਤਰੀ ਨੀਲਮ ਅਰੋੜਾ ਮੋਗਾ, ਸ੍ਰੀਮਤੀ ਸਵਰਨਾ ਰਾਣੀ, ਲਖਜਿੰਦਰ ਸਿੰਘ ਪੱਪੂ ਸਾਬਕਾ ਕੌਂਸਲਰ, ਜਗਸੀਰ ਸਿੰਘ ਸੀਰਾ, ਡਾ. ਤੇਜਵੀਰ ਸਿੰਘ, ਡਾ. ਸੁਰਿੰਦਰ ਕੁਮਾਰ ਜਨੇਜਾ, ਨਰਿੰਦਰ ਗਰੋਵਰ, ਜਸਵਿੰਦਰ ਸਿੰਘ ਰਖੜਾ, ਸੁਮਨ ਗੁਪਤਾ, ਡਾ. ਰਜਿੰਦਰ ਬਤਰਾ, ਬਲਕਾਰ ਸਿੰਘ ਛਾਬੜਾ, ਮਾਸਟਰ ਗੋਪਾਲ ਕ੍ਰਿਸ਼ਨ, ਹਰਵਿੰਦਰ ਸਿੰਘ, ਰਾਮ ਕ੍ਰਿਸ਼ਨ, ਬਲਵਿੰਦਰ ਸਿੰਘ ਸੇਵਾ ਮੁਕਤ ਥਾਣੇਦਾਰ, ਕੁਲਦੀਪ ਸਿੰਘ ਸਰਪੰਚ, ਵਰਿੰਦਰ ਗਰੋਵਰ ਬਿੱਟੂ, ਮਾਸਟਰ ਅਮਨਦੀਪ ਵਰਮਾ, ਮਾਸਟਰ ਪ੍ਰੇਮ ਸਿੰਘ, ਅਮਰਿੰਦਰ ਸਿੰਘ ਸੈਂਡੀ, ਮਾਸਟਰ ਮੋਹਿਤ ਕੁਮਾਰ, ਨੀਟਾ ਟੱਕਰ, ਨਰਿੰਦਰ ਗਰੋਵਰ, ਦਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਘਾਰੂ, ਗੁਰਦੀਪ ਸਿੰਘ, ਸਤਨਾਮ ਸਿੰਘ, ਸ਼ੀਲਾ ਰਾਣੀ, ਗਗਨਦੀਪ ਸਿੰਘ, ਵੀਨਾ ਰਾਣੀ, ਭਾਵਨਾ, ਮਾਸਟਰ ਮਨਦੀਪ ਕੰਬੋਜ, ਸੁਨੀਤਾ ਰਾਣੀ, ਸੁਮਿਸ਼ਾ, ਰਮਨਦੀਪ ਕੌਰ, ਜਰਨੈਲ ਸਿੰਘ ਮੋਗਾ, ਡਾ. ਸੰਦੀਪ ਗਰੋਵਰ ਲਾਡੀ, ਰਣਜੀਤ ਸਿੰਘ ਪ੍ਰਧਾਨ, ਰੌਸ਼ਨ ਲਾਲ ਕੋਟ ਈਸੇ ਖਾਂ ਆਦਿ ਹਾਜ਼ਰ ਸਨ |