02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਪ੍ਰਮੁੱਖ ਵਿੱਤੀ ਮੰਗਾਂ ਨੂੰ ਲੈ ਕੇ ਸਾਂਝੇ ਸੰਘਰਸ਼ ਕਰਨ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
•ਮੋਰਚੇ ਵਲੋਂ 10 ਜਨਵਰੀ ਨੂੰ ਸੂਬਾਈ ਕਨਵੈਨਸ਼ਨ ਰਾਹੀਂ ਕੀਤਾ ਜਾਵੇਗਾ ਅਗਲੇ ਸੰਘਰਸ਼ ਦਾ ਐਲਾਨ
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਫਰੀਡਮ ਫਾਈਟਰ ਹਾਲ ਵਿਖੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਪੁਰਾਣੇ ਸਕੇਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਕੱਟੇ ਗਏ 37 ਕਿਸਮ ਦੇ ਭੱਤੇ ਅਤੇ ਪੈਂਡਿੰਗ 16 ਫੀਸਦੀ ਡੀ.ਏ. ਦੀਆਂ ਮੰਗਾਂ ਤੋਂ ਭਗੌੜਾ ਹੋ ਚੁੱਕੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | ਮੀਟਿੰਗ ਵਿਚ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਦਲਜੀਤ ਸਫੀਪੁਰ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਗੁਰਦੀਪ ਸਿੰਘ ਬਾਸੀ ਦੀ ਅਗਵਾਈ ਹੇਠ ਪੰਜਾਬ ਰਾਜ ਵੈਟਰਨਰੀ ਇੰਸਪੈਕਟਰ ਯੂਨੀਅਨ, ਦੀਪਕ ਕੰਬੋਜ ਦੀ ਅਗਵਾਈ ਹੇਠ 6635 ਈ.ਟੀ.ਟੀ. ਟੀਚਰਜ਼ ਯੂਨੀਅਨ, ਸੰਦੀਪ ਸਿੰਘ ਗਿੱਲ ਦੀ ਅਗਵਾਈ ਹੇਠ 4161 ਮਾਸਟਰ ਕਾਡਰ ਯੂਨੀਅਨ ਅਤੇ ਬਲਿਹਾਰ ਬੱਲੀ ਦੀ ਅਗਵਾਈ ਹੇਠ 5994 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂ ਸ਼ਾਮਿਲ ਹੋਏ | ਆਗੂਆਂ ਨੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਲੋਂ 18.10.2022 ਨੂੰ ਜਾਰੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਨੋਟੀਫਿਕੇਸ਼ਨ ਦਾ ਸਾਲ 1972 ਦੇ ਨਿਯਮਾਂ ਅਨੁਸਾਰ ਸਟੈਂਡਰਡ ਆਪਰੇਟਿਵ ਪ੍ਰੋਸੀਜ਼ਰ ਜਾਰੀ ਕਰਵਾ ਕੇ ਜੀ.ਪੀ.ਐਫ. ਖਾਤੇ ਖੁਲ੍ਹਵਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ | ਮੀਟਿੰਗ ਵਿਚ ਫੈਸਲਾ ਕੀਤਾ ਕਿ ਵਿੱਤੀ ਮੰਗਾਂ ਦੀ ਪ੍ਰਾਪਤੀ ਲਈ ਮੁੱਢਲੇ ਪੜਾਅ ਵਜੋਂ 10 ਜਨਵਰੀ 2026 ਨੂੰ ਮੋਗਾ ਵਿਚ ਸੂਬਾ ਪੱਧਰੀ ਕਨਵੈਨਸ਼ਨ (ਸੂਬਾਈ ਅਤੇ ਜ਼ਿਲ੍ਹਾ ਲੀਡਰਸ਼ਿਪ ਆਧਾਰਿਤ) ਰਾਹੀਂ ਸੰਘਰਸ਼ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਫਰਵਰੀ ਮਹੀਨੇ ਵਿਚ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦੇ ਅਗਲੇ ਐਲਾਨ ਕੀਤੇ ਜਾਣਗੇ | ਇਸ ਮੌਕੇ ਸਾਂਝੇ ਸੰਘਰਸ਼ ਨੂੰ ਇਕਜੁੱਟਤਾ ਨਾਲ ਅੱਗੇ ਵਧਾਉਣ ਲਈ ਨਵ-ਗਠਿਤ ਮੋਰਚੇ ਦੇ ਨਿਯਮਾਂ ਸਬੰਧੀ ਵਿਸਥਾਰ ਵਿਚ ਚਰਚਾ ਕਰਨ ਉਪਰੰਤ ਨਿਯਮਾਂ ਨੂੰ ਪਾਸ ਕੀਤਾ ਗਿਆ | ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂ ਮਹਿੰਦਰ ਕੌੜਿਆਂ ਵਾਲੀ, ਸ਼ਲਿੰਦਰ ਕੰਬੋਜ, ਦਿਲਬਾਗ ਸਿੰਘ, ਬਲਕਾਰ ਮਘਾਣੀਆਂ, ਜਸਵਿੰਦਰ ਸਿੰਘ ਅÏਜਲਾ, ਗੁਰਪਿਆਰ ਕੋਟਲੀ, ਅਸ਼ਵਨੀ ਅਵਸਥੀ, ਬੇਅੰਤ ਸਿੰਘ ਫੂਲੇਵਾਲ, ਸੰਦੀਪ ਕੰਬੋਜ, ਨਿਰਮਲ ਚੁਹਾਨ ਕੇ, ਹਰਜਿੰਦਰ ਵਡਾਲਾ ਬਾਂਗਰ, ਜਗਪਾਲ ਬੰਗੀ, ਸੁਖਦੇਵ ਡਾਨਸੀਵਾਲ, ਰਮੇਸ਼ ਅਬੋਹਰ, ਪਰਮਿੰਦਰ ਮਲੌਦ ਲੁਧਿਆਣਾ, ਪਵਨ ਮੁਕਤਸਰ, ਨਿਰਮਲ ਜ਼ੀਰਾ, ਮੇਘ ਰਾਜ, ਕੁਲਵਿੰਦਰ ਜੋਸ਼ਨ, ਰਮਨਜੀਤ ਸੰਧੂ, ਗੁਰਵਿੰਦਰ ਫਾਜ਼ਿਲਕਾ, ਸੰਦੀਪ, ਗੁਰਵਿੰਦਰ ਸਿੰਘ ਖੋਸਾ, ਜਸਵਿੰਦਰ ਐਤੀਆਣਾਂ, ਅਰਮਿੰਦਰ ਜੋਨੀ, ਦੇਸ ਰਾਜ, ਅਮਰਦੀਪ ਸਿੰਘ, ਇੰਦਰਾਜ, ਅੰਮਿ੍ਤਪਾਲ ਸਿੰਘ, ਰੁਪਿੰਦਰਪਾਲ ਗਿੱਲ, ਸੁਖਵਿੰਦਰ ਲੀਲ੍ਹ, ਜਸਵੀਰ ਸਿੰਘ ਸੰਧੂ, ਅਮਰੀਕ ਸਿੰਘ, ਜਸਪਾਲ ਸਿੰਘ, ਮਹਿੰਦਰ ਕੁਮਾਰ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਮੋਗਾ ਸ਼ਹਿਰ ਦੇ ਮਸਲੇ ਵਿਸ਼ੇ 'ਤੇ ਸਿਵਲ ਸੁਸਾਇਟੀ ਮੋਗਾ ਵਲੋਂ 26 ਦਸੰਬਰ ਨੂੰ ਇਕੱਠ ਕਰਨ ਦਾ ਐਲਾਨ • ਆਮ ਲੋਕਾਂ ਨੂੰ...
Ad Position 24