02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ 4 ਜਨਵਰੀ ਨੂੰ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਦੇਵੇਗਾ ਮੰਗ ਚਾਰਟਰ

Ad Position 21
No active advertisement
ਅਜੀਤ ਡੈਸਕ 25-12-2025
ਬਜਟ ਸੈਸ਼ਨ ਤੋਂ ਪਹਿਲਾਂ ਲਾਇਆ ਜਾਵੇਗਾ ਲਗਾਤਾਰ ਧਰਨਾ-ਭਜਨ ਸਿੰਘ ਗਿੱਲ
ਮੋਗਾ, 24 ਦਸੰਬਰ (ਸੁਰਿੰਦਰਪਾਲ ਸਿੰਘ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਵਿਖੇ ਫ਼ਰੰਟ ਦੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਸਾਂਝਾ ਫ਼ਰੰਟ ਦੀ ਸੂਬਾ ਕਮੇਟੀ ਮੈਂਬਰ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਫ਼ਰੰਟ ਵਿਚ ਸ਼ਾਮਿਲ ਵੱਖ-ਵੱਖ ਧਿਰਾਂ ਵਲੋਂ ਸ਼ਾਮਿਲ ਆਗੂਆਂ ਨੇ ਪੰਜਾਬ ਸਰਕਾਰ ਦੀ ਪੰਜਾਬ ਦੇ ਮੁਲਾਜ਼ਮਾਂ ਮਸਲਿਆਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 4 ਜਨਵਰੀ 2026 ਨੂੰ ਵਿਰੋਧੀ ਧਿਰਾਂ ਦੇ ਨੇਤਾਵਾਂ ਪ੍ਰਤਾਪ ਸਿੰਘ ਬਾਜਵਾ, ਮਨਪ੍ਰੀਤ ਇਯਾਲੀ ਅਤੇ ਨਛੱਤਰਪਾਲ ਸਿੰਘ ਬਸਪਾ ਆਗੂ ਨੂੰ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਭਰਵੀਂ ਸ਼ਮੂਲੀਅਤ ਕਰ ਕੇ ਮੰਗ ਪੱਤਰ ਸੌਂਪੇ ਜਾਣਗੇ ਤਾਂ ਕਿ ਉਹ ਮੁਲਾਜ਼ਮਾਂ ਪੈਨਸ਼ਨਰਾਂ ਦੇ ਮੰਗਾਂ ਮਸਲੇ ਆਪਣੇ-ਆਪਣੇ ਪਲੇਟਫ਼ਾਰਮਾਂ ਅਤੇ ਵਿਧਾਨ ਸਭਾ ਸੈਸ਼ਨ ਦੌਰਾਨ ਰੱਖ ਸਕਣ | ਵੱਖ-ਵੱਖ ਬੁਲਾਰਿਆਂ ਸਤੀਸ਼ ਰਾਣਾ, ਗਗਨਦੀਪ ਭੁੱਲਰ, ਕੁਲਦੀਪ ਸਿੰਘ ਉੱਗੋਕੇ, ਅਵਤਾਰ ਸਿੰਘ ਗਗੜਾ, ਕੇਵਲ ਸਿੰਘ ਬਣਵੈਤ, ਮਨਜਿੰਦਰ ਸਿੰਘ ਮਨਸੂਰਾਂ, ਦੇਵ ਰਾਜ, ਰਾਕੇਸ਼ ਸ਼ਰਮਾ, ਸੁਖਵਿੰਦਰ ਸਿੰਘ ਲੀਲ, ਤੀਰਥ ਸਿੰਘ ਬਾਸੀ, ਰਤਨ ਸਿੰਘ ਮਜਾਰੀ, ਕੁਲਵਰਨ ਸਿੰਘ, ਸੁਖਮੰਦਰ ਸਿੰਘ ਮੋਗਾ, ਬਿੱਕਰ ਸਿੰਘ ਮਾਛੀਕੇ ਨੇ ਕੇਂਦਰ ਸਰਕਾਰ ਦੀਆਂ ਦੇਸ਼ ਦੇ ਪਬਲਿਕ ਅਦਾਰਿਆਂ ਨੂੰ ਤਹਿਸ ਨਹਿਸ ਕਰਨ, ਦੇਸ਼ ਦੇ ਰੁਜ਼ਗਾਰ ਮੁਖੀ ਅਦਾਰੇ ਕਾਰਪੋਰੇਟਾਂ ਹਵਾਲੇ ਕਰਨ, ਜਮਹੂਰੀ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਦੀ ਆਵਾਜ਼ ਬੰਦ ਕਰ ਕੇ ਜਮਹੂਰੀ ਹੱਕ ਖੋਹਣ, ਬਿਜਲੀ, ਸਿੱਖਿਆ, ਸਿਹਤ ਵਰਗੀਆਂ ਸਹੂਲਤਾਂ ਦਾ ਭੋਗ ਪਾਉਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਨੰਨ੍ਹੀ ਕਲੀ' ਤਹਿਤ ਭਾਰਤੀਆ ਸਟੇਟ ਬੈਂਕ ਸਮਾਧ ਭਾਈ ਵਿਖੇ ਜਾਗਰੂਕਤਾ ਕੈਂਪ ਅਗਲੀ ਖ਼ਬਰ ਐਮ.ਐਲ.ਐਮ. ਨਰਸਿੰਗ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24
No active advertisement