ਸਮਾਧ ਭਾਈ, 24 ਦਸੰਬਰ (ਜਗਰੂਪ ਸਿੰਘ ਸਰੋਆ)-ਨੰਦੀ ਫਾਊਾਡੇਸ਼ਨ ਵਲੋਂ ਲੜਕੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ 'ਨੰਨ੍ਹੀ ਕਲੀ' ਤਹਿਤ ਸਕਿੱਲ ਸਹਾਇਕ ਮਨਦੀਪ ਕੌਰ ਦੀ ਅਗਵਾਈ ਹੇਠ ਸ਼ਹੀਦ ਤੇਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਦੀਆਂ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੀਆਂ 80 ਵਿਦਿਆਰਥਣਾਂ ਨੂੰ ਭਾਰਤੀਆ ਸਟੇਟ ਬੈਂਕ ਵਿਖੇ ਮੁੱਢਲੀ ਜਾਣਕਾਰੀ ਦੇਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬਰਾਂਚ ਮੈਨੇਜਰ ਜਤਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਬੈਂਕ ਵਿਚ ਪੈਸੇ ਦੇ ਲੈਣ ਦੇਣ, ਏ.ਟੀ.ਐਮ. ਕਾਰਡ ਅਤੇ ਵਾਊਚਰ ਭਰਨ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਸਵਾਲ ਵੀ ਪੁੱਛੇ, ਫਾਊਾਡੇਸ਼ਨ ਵਲੋਂ ਗਿਫ਼ਟ ਦਿੱਤੇ ਗਏ ਅਤੇ ਬੈਂਕ ਵਲੋਂ ਚਾਹ ਤੇ ਸਮੋਸੇ ਆਦਿ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਕੈਸ਼ੀਅਰ ਪਿ੍ਤਪਾਲ ਸਿੰਘ, ਕਲਰਕ ਰਣਜੋਧ ਸਿੰਘ, ਗੰਨਮੈਨ ਬਹਾਦਰ ਸਿੰਘ ਆਦਿ ਹਾਜ਼ਰ ਸਨ |