ਮੋਗਾ, 25 ਦਸੰਬਰ (ਜਸਪਾਲ ਸਿੰਘ ਬੱਬੀ)- ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਕੱਚਾ ਦੁਸਾਂਝ ਰੋਡ ਮੋਗਾ ਵਿਖੇ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਦੁੱਧ ਛਕਾਇਆ ਗਿਆ | ਸੰਸਥਾ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਹਾਰਨ ਨੇ ਦੱਸਿਆ ਕਿ ਸੰਸਥਾ ਵਿਚ ਪਲੰਬਰ, ਇਲੈਕਟ੍ਰੀਸ਼ਨ, ਮਕੈਨਿਕ ਡੀਜ਼ਲ, ਵੈਲਡਰ ਤੇ ਲੜਕੀਆਂ ਲਈ ਓਲਡ ਏਜ ਕੇਅਰ ਤੇ ਹੇਅਰ ਐਂਡ ਸਕਿਨ ਕੇਅਰ ਦੇ ਕੋਰਸ ਚੱਲ ਰਹੇ ਹਨ | ਇਹ ਸੰਸਥਾ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ੍ਹ ਅਤੇ ਭਾਰਤ ਸਰਕਾਰ ਐਨ.ਸੀ.ਵੀ.ਟੀ. ਤੋ ਮਾਨਤਾ ਪ੍ਰਾਪਤ ਹੈ | ਇਸ ਮੌਕੇ ਇੰਸ. ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰੀਕੇਸ਼ ਕੁਮਾਰ, ਅੰਮਿ੍ਤਪਾਲ ਸਿੰਘ ਅਤੇ ਮੈਡਮ ਸੁਖਪ੍ਰੀਤ ਕੌਰ, ਸਿਮਰਨਜੀਤ ਕੌਰ, ਪੂਨਮ ਰਾਣੀ ਸਮੇਤ ਵਿਦਿਆਰਥੀ ਹਾਜ਼ਰ ਸਨ |