ਬਾਘਾ ਪੁਰਾਣਾ, 25 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਮਾਣੂੰਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਏ.ਡੀ.ਸੀ. ਵਲੋਂ ਜੇਤੂ ਸਰਟੀਫਿਕੇਟ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜੇਤੂ ਕੁਲਵਿੰਦਰ ਕੌਰ ਗਿੱਲ ਦੇ ਪਤੀ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਨੇ ਕਿਹਾ ਕਿ ਮਾਣੂੰਕੇ ਜ਼ੋਨ ਤੋਂ ਬੇਸ਼ੱਕ ਵਿਰੋਧੀ ਉਮੀਦਵਾਰਾਂ ਨੇ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਪਰ 'ਆਪ' ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵਿੰਦਰ ਕੌਰ ਗਿੱਲ ਨੇ ਵਿਰੋਧੀ ਉਮੀਦਵਾਰਾਂ ਨੂੰ 220 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਜਿੱਤ ਸਦਕਾ ਜ਼ਿਲ੍ਹਾ ਪ੍ਰੀਸ਼ਦ ਜੇਤੂ ਕੁਲਵਿੰਦਰ ਕੌਰ ਗਿੱਲ ਮਾਣੂੰਕੇ ਨੂੰ ਏ.ਡੀ.ਸੀ ਜਸਪਿੰਦਰ ਸਿੰਘ ਮੋਗਾ ਵਲੋਂ ਜੇਤੂ ਸਰਟੀਫਿਕੇਟ ਦਿੱਤਾ ਗਿਆ | ਜੇਤੂ ਸਰਟੀਫਿਕੇਟ ਲੈਣ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਜੇਤੂ ਕੁਲਵਿੰਦਰ ਕੌਰ ਤੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਨੇ ਹਲਕਾ ਵਾਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਾਈ ਇਕ-ਇਕ ਵੋਟ ਦਾ ਮੁੱਲ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੁਆਰਾ ਭੇਜੀਆਂ ਗਰਾਂਟਾਂ ਨਾਲ ਹਲਕੇ ਦਾ ਵਿਕਾਸ ਕਰਕੇ ਤਾਰਿਆ ਜਾਵੇਗਾ |