ਨਿਹਾਲ ਸਿੰਘ ਵਾਲਾ, 29 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪਿੰਡ ਬੁਰਜ ਹਮੀਰਾ ਵਿਖੇ ਸਫ਼ਰਏ-ਸ਼ਹਾਦਤ ਦਿਵਸ 'ਤੇ ਡਾਇਰੈਕਟਰ ਹੈਰੀ ਬਵੇਜਾ, ਪ੍ਰੋਡਿਊਸਰ ਬਵੇਜਾ ਮੂਵੀਜ਼ ਵਲੋਂ ਆਯੋਜਿਤ ਐਨੀਮੇਟਿਡ ਮੂਵੀ 'ਚਾਰ ਸਾਹਿਬਜ਼ਾਦੇ' ਫ਼ਿਲਮ ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਜ ਸੇਵਾ ਟਰੱਸਟ ਵਲੋਂ ਪਿੰਡ ਦੀ ਧਰਮਸ਼ਾਲਾ 'ਚ ਬੱਚਿਆਂ, ਨੌਜਵਾਨਾਂ ਤੇ ਪਿੰਡ ਵਾਸੀਆਂ ਨੂੰ ਦਿਖਾਈ ਗਈ | ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੀ ਲਾਸਾਨੀ ਕੁਰਬਾਨੀ ਨੂੰ ਪੇਸ਼ ਕਰਦੀ ਇਹ ਫ਼ਿਲਮ ਸੱਚ, ਨਿਆਂ ਤੇ ਹੌਂਸਲੇ 'ਤੇ ਪਹਿਰਾ ਦੇਣ ਦੀ ਦਿ੍ੜਤਾ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਪੂਰੀ ਦੁਨੀਆਂ ਲਈ ਰਾਹ ਦਸੇਰਾ ਹਨ ਤੇ ਛੋਟੇ ਸਾਹਿਬਜ਼ਾਦਿਆਂ ਦਾ ਛੋਟੀ ਉਮਰੇ ਵੱਡੇ ਫ਼ੈਸਲੇ ਲੈਣ ਦਾ ਸਾਹਸ ਪੂਰੀ ਕੌਮ ਲਈ ਵੱਡਾ ਸੁਨੇਹਾ ਦੇ ਗਿਆ | ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਟਰੱਸਟ ਪ੍ਰਧਾਨ ਅਰਸ਼ਪ੍ਰੀਤ ਸਿੰਘ, ਉਪ ਪ੍ਰਧਾਨ ਕੁਲਵੰਤ ਸਿੰਘ ਗਿੱਲ, ਸਕੱਤਰ ਜੁਗਰਾਜ ਸਿੰਘ, ਸਹਾਇਕ ਸਕੱਤਰ ਮਾ. ਕਰਮਜੀਤ ਸਿੰਘ, ਖ਼ਜ਼ਾਨਚੀ ਸੁੰਦਰ ਸਿੰਘ, ਪੈੱ੍ਰਸ ਸਕੱਤਰ ਮਨਜੀਤ ਸਿੰਘ ਫ਼ੌਜੀ ਅਤੇ ਸਰਾਭਾ ਟਰੱਸਟ ਦੇ ਐਕਟਿਵ ਮੈਂਬਰ ਡਾ. ਹਰਜੀਤ ਸਿੰਘ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ |