ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਧਰਮਕੋਟ ਦੀ ਅਹਿਮ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਹਲਕਾ ਧਰਮਕੋਟ ਦੇ ਸਾਰੇ ਸਰਕਲ ਪ੍ਰਧਾਨ ਪ੍ਰਭਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਕੁੱਕੀ, ਪਰਮਜੀਤ ਸਿੰਘ ਵਿਰਕ, ਗੁਰਮੀਤ ਸਿੰਘ ਗਗੜਾ, ਨਿਸ਼ਾਨ ਸਿੰਘ ਮੂਸੇਵਾਲਾ, ਗੁਰਮੇਲ ਸਿੰਘ ਸਿੱਧੂ, ਚਰਨਜੀਤ ਸਿੰਘ ਮੂਸੇਵਾਲਾ, ਜਸਵੀਰ ਸਿੰਘ ਖੋਸਾ ਰਣਧੀਰ, ਅਮਰਜੀਤ ਸਿੰਘ ਖ਼ਾਲਸਾ ਬੁੱਘੀਪੁਰਾ, ਬਲਜੀਤ ਸਿੰਘ ਕੰਗ ਅਤੇ ਜ਼ਿਲ੍ਹਾ ਲੀਡਰਸ਼ਿਪ ਵਲੋਂ ਜਥੇਦਾਰ ਤੀਰਥ ਸਿੰਘ ਮਾਹਲਾ, ਰਾਜਵਿੰਦਰ ਸਿੰਘ ਧਰਮਕੋਟ, ਖਣਮੁੱਖ ਪੱਤੋ ਭਾਰਤੀ, ਸੰਜੀਤ ਸਿੰਘ ਸਨੀ ਗਿੱਲ ਤੋਂ ਇਲਾਵਾ ਯੂਥ ਆਗੂ ਚਰਨਜੀਤ ਸਿੰਘ ਤਲਵੰਡੀ ਭੰਗੇਰੀਆ, ਗੁਰਦੇਵ ਸਿੰਘ ਸਿੱਧੂ ਤਲਵੰਡੀ ਭੰਗੇਰੀਆ, ਨੱਥਾ ਸਿੰਘ ਤਲਵੰਡੀ ਭੰਗੇਰੀਆ, ਗੁਰਜੰਟ ਸਿੰਘ ਤਲਵੰਡੀ ਭੰਗੇਰੀਆ ਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸ਼ਾਮਿਲ ਹੋਏ ਜਿਨ੍ਹਾਂ ਨਾਲ ਹਲਕਾ ਧਰਮਕੋਟ ਦੇ ਪਾਰਟੀ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ ਦੇ ਏਜੰਡੇ ਬਾਰੇ ਨਿਹਾਲ ਸਿੰਘ ਭੁੱਲਰ ਨੇ ਦੱਸਿਆ ਕਿ ਹਲਕਾ ਧਰਮਕੋਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲਾਂ ਦੇ ਪਿੰਡਾਂ ਦੀ ਵੰਡ ਦੌਰਾਨ ਰਹੀਆਂ ਤਰੁੱਟੀਆਂ, ਹਲਕਾ ਧਰਮਕੋਟ ਦੇ ਇੰਚਾਰਜ ਲਗਾਉਣ ਸਬੰਧੀ, ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਮਾਣ ਸਨਮਾਨ ਤੇ ਕਸਬਾ ਕੋਟ ਈਸੇ ਖਾਂ ਦੀਆਂ ਆ ਰਹੀਆਂ ਮਿਊਾਸੀਪਲ ਚੋਣਾਂ ਸਬੰਧੀ ਸੀ |