27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦਰਬਾਰ ਸੰਪਰਦਾਇ ਲੋਪੋ ਵਲੋਂ ਧਾਰਮਿਕ ਨੂਰਾਨੀ ਦੀਵਾਨ ਸਜਾਏ

Ad Position 21
No active advertisement
ਅਜੀਤ ਡੈਸਕ 30-12-2025
ਨਿਹਾਲ ਸਿੰਘ ਵਾਲਾ, 29 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਪਿੰਡ ਸੰਗੋਵਾਲ ਖ਼ਾਨਪੁਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਫ਼ਰ –ਏ-ਸ਼ਹਾਦਤ ਦਿਹਾੜਿਆਂ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਬਹੁਤ ਹੀ ਉੱਤਮ ਭਾਗਾਂ ਦੀ ਬਦੌਲਤ ਜੇ ਕਿਸੇ ਪ੍ਰਾਣੀ ਨੂੰ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਵੇ ਤਾਂ ਉਸ ਪ੍ਰਾਣੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਕਿਉਂਕਿ ਪ੍ਰਮਾਤਮਾ ਸੱਤ ਚਿੱਤ ਅਨੰਦ ਸਰੂਪ ਹੈ | ਇਸ ਮੌਕੇ ਜਥੇਦਾਰ ਬੰਤ ਸਿੰਘ ਖ਼ਾਨਪੁਰ, ਸਾਧੂ ਸਿੰਘ, ਭੁਪਿੰਦਰ ਸਿੰਘ, ਪਿ੍ਤਪਾਲ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਮਾਂਗਟ, ਗੁਰਚਰਨ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ ਖ਼ਾਨਪੁਰ, ਸੁਖਵਿੰਦਰ ਸਿੰਘ ਧੰਮਾ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਜੇ.ਸੀ.ਬੀ. ਵਾਲੇ, ਪਰਮਿੰਦਰ ਸਿੰਘ ਬੱਸਾਂ ਵਾਲੇ, ਸ਼ੇਰ ਸਿੰਘ ਸੰਗੋਵਾਲ, ਸਤਨਾਮ ਸਿੰਘ, ਗੁਰਜੀਤ ਸਿੰਘ, ਜਸਵੰਤ ਸਿੰਘ, ਸ਼ਿੰਗਾਰਾ ਸਿੰਘ ਸੰਗੋਵਾਲ, ਰਾਜਵਿੰਦਰ ਸਿੰਘ ਰਾਜੂ, ਡਾ. ਰਣਧੀਰ ਸਿੰਘ ਲੋਪੋ, ਬਲਵੀਰ ਸਿੰਘ ਦੋਲੋਂ, ਮਿਸਤਰੀ ਬਾਬੂ ਸਿੰਘ, ਗੁਰਪਾਲ ਸਿੰਘ, ਸੇਬ ਸਿੰਘ ਦੋਲੋਂ, ਸੁਖਜਿੰਦਰ ਸਿੰਘ ਲੁਧਿਆਣਾ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਥਾਣੇਦਾਰ ਲਾਭ ਸਿੰਘ ਅਹਿਮਦਗੜ੍ਹ, ਮਨੀ ਸੰਘਾ, ਕਰਮਜੀਤ ਸਿੰਘ ਕਾਕਾ, ਕੁਲਵੰਤ ਸਿੰਘ ਤਤਲਾ, ਸੁਖਦੇਵ ਸਿੰਘ ਜਗਰਾਉਂ, ਨਛੱਤਰ ਸਿੰਘ ਰਸੂਲਪੁਰ, ਕ੍ਰਿਸ਼ਨ ਸਿੰਘ ਰਸੂਲਪੁਰ, ਬਚਨ ਸਿੰਘ ਬਾਰਨਹਾੜਾ, ਬੰਤ ਸਿੰਘ ਖਡੂਰ, ਗੁਰਦੀਪ ਸਿੰਘ ਲੋਪੋ, ਗੁਰਜੀਤ ਸਿੰਘ ਮਨਸੂਰਾਂ, ਨੈਬ ਸਿੰਘ ਮੀਨੀਆਂ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਧਰਮਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਅਗਲੀ ਖ਼ਬਰ ਖ਼ਾਲਸਾ ਸੇਵਾ ਸੁਸਾਇਟੀ ਵਲੋਂ ਸਮਾਗਮ
Ad Position 24