ਬਾਘਾ ਪੁਰਾਣਾ, 30 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਮੁਸਲਿਮ ਫਰੰਟ ਬਾਘਾ ਪੁਰਾਣਾ ਦੀ ਮੀਟਿੰਗ ਪ੍ਰਧਾਨ ਮੇਹਰ ਦੀਨ ਰਾਜੇਆਣਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਅਤੇ ਸ਼ਹੀਦ ਹੋਏ ਸਿੰਘਾਂ ਨੂੰ ਪ੍ਰਣਾਮ ਕੀਤਾ ਗਿਆ ਅਤੇ ਹਲਕਾ ਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਇਸ ਮੌਕੇ ਸਾਰੀ ਕਮੇਟੀ ਵਲੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਆਉਣ ਵਾਲਾ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ | ਇਸ ਮੀਟਿੰਗ 'ਚ ਹਾਜ਼ੀ ਜਨਾਬ ਨੂਰ ਮੁਹੰਮਦ ਪਿੰਡ ਲੰਡੇ ਸਟੇਟ ਕੈਸ਼ੀਅਰ, ਮੁਸ਼ਤਾਕ ਅਲੀ ਚੰਨੂਵਾਲਾ ਚੇਅਰਮੈਨ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪ੍ਰਧਾਨ, ਤੇਜਪਾਲ ਰੋਡੇ ਵਾਈਸ ਪ੍ਰਧਾਨ, ਯੂਸਫ ਵੈਰੋਕੇ ਹਲਕਾ ਸੈਕਟਰੀ, ਭੋਲਾ ਖਾਨ ਬਾਘਾ ਪੁਰਾਣਾ ਸੀਨੀਅਰ ਮੈਂਬਰ, ਇਕਬਾਲ ਖਾਨ ਸਮਾਧ ਭਾਈ ਹਲਕਾ ਕੈਸ਼ੀਅਰ, ਜਗਸੀਰ ਖਾਨ ਲੰਗੇਆਣਾ ਸੀਨੀਅਰ ਮੈਂਬਰ, ਜੀਤ ਖਾਨ ਮਾੜੀ ਮੁਸਤਫਾ ਸੀਨੀਅਰ ਮੈਂਬਰ ਆਦਿ ਹਾਜ਼ਰ ਸਨ |