28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਦਸਤਾਰ ਮੁਕਾਬਲਾ ਜੰਡਾਲੀ ਵਿਖੇ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 30-08-2025
ਅਹਿਮਦਗੜ੍ਹ, 29 ਅਗਸਤ (ਮਹੋਲੀ, ਖੇੜਾ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਓ ਦਸਤਾਰ ਸਜਾਈਏ ਦਸਤਾਰ ਏ ਦਰਬਾਰ, ਦਸਤਾਰ ਮੁਕਾਬਲਾ ਕੁਟੀਆਂ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ੍ਹ ਵਿਖੇ 31 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੰਡਾਲੀ ਵਾਲਿਆਂ ਨੇ ਦੱਸਿਆ ਦਸਤਾਰ ਮੁਕਾਬਲੇ ਦਾ ਉਦਘਾਟਨ ਮਨਦੀਪ ਸਿੰਘ ਖ਼ੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਕੀਤਾ ਜਾਵੇਗਾ | ਦਸਤਾਰ ਮੁਕਾਬਲੇ ਚ ਭਾਗ ਲੈਣ ਲਈ ਸਵੇਰੇ 10 ਵਜੇ ਐਂਟਰੀ ਕੀਤੀ ਜਾਵੇਗੀ | ਸੀਨੀਅਰ ਵਰਗ ਵਿੱਚ 15 ਤੋਂ 20 ਸਾਲ ਦੇ ਪ੍ਰਤੀਯੋਗੀ ਭਾਗ ਲੈਣਗੇ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਰਹਿਣ ਵਾਲੇ ਨੂੰ 3900, 2600, 1300 ਨਕਦ ਇਨਾਮ ਨਾਲ ਦਸਤਾਰ ਅਤੇ ਟਰਾਫ਼ੀ ਦਿੱਤੀ ਜਾਵੇਗੀ | ਜੂਨੀਅਰ ਵਰਗ 10 ਤੋਂ 14 ਸਾਲ ਤੱਕ ਜਿਸ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 2400, 1600, 800 ਨਕਦ ਇਨਾਮ ਨਾਲ ਦਸਤਾਰ ਅਤੇ ਟਰਾਫ਼ੀ ਦਿੱਤੀ ਜਾਵੇਗੀ | ਪ੍ਰਤੀਯੋਗੀ ਨੂੰ ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਜਕ ਪ੍ਰਭਾਵ ਤੇ ਨਵੀਨਤਾ ਫਾਊਾਡੇਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਮਾ: ਗੁਰਬਖ਼ਸ਼ ਸਿੰਘ ਗਾਗੇਵਾਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਲਵਾਈ ਹਾਜ਼ਰੀ <br/>
Ad Position 24