28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚੋਂ ਬਰੀ

Ad Position 21
No active advertisement
ਅਜੀਤ ਡੈਸਕ 30-08-2025
ਸੰਗਰੂਰ, 29 ਅਗਸਤ (ਧੀਰਜ ਪਸ਼ੋਰੀਆ) - ਵਧੀਕ ਸੈਸ਼ਨ ਜੱਜ ਮਨਜਿੰਦਰ ਦੀ ਅਦਾਲਤ ਨੇ ਸਮੂਹਿਕ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਦੋ ਜਣਿਆ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 16 ਅਗਸਤ 2023 ਨੂੰ ਦਰਜ ਮਾਮਲੇ ਮੁਤਾਬਿਕ ਪੀੜਤ ਨਾਬਾਲਿਗ ਲੜਕੀ ਦੀ ਮਾਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਜੋ ਸਕੂਲ ਵਿਚ ਪੜ੍ਹਦੀ ਹੈ, 15 ਅਗਸਤ ਨੂੰ ਸਕੂਲ ਗਈ ਸੀ, ਜਦ ਉਹ ਆਪਣੇ ਪਤੀ ਨੂੰ ਦੁਪਹਿਰ ਦਾ ਖਾਣਾ ਦੇਣ ਗਈ ਤਾਂ ਲੜਕੀ ਨੂੰ ਦੋ ਲੜਕੇ ਮੋਟਰਸਾਈਕਲ ਬਿਠਾ ਕੇ ਉੱਥੇ ਆਏ ਅਤੇ ਉਤਾਰ ਕੇ ਚਲੇ ਗਏ | ਜਦੋਂ ਲੜਕੀ ਤੋਂ ਲੜਕਿਆਂ ਬਾਰੇ ਪੁੱਛਿਆ ਤਾਂ ਦੱਸਿਆ ਕਿ ਸਿੰਦਰਪਾਲ ਸਿੰਘ ਅਤੇ ਪਰਦੀਪ ਸਿੰਘ ਲਿਫ਼ਟ ਦੇ ਕੇ ਲੈ ਗਏ ਅਤੇ ਉਤਾਰਨ ਦੀ ਬਜਾਏ ਕਿਤੇ ਲੈ ਗਏ, ਜਿੱਥੇ ਦੋਨਾਂ ਨੇ ਉਸ ਦੀ ਮਰਜ਼ੀ ਤੋਂ ਬਗੈਰ ਜਬਰ ਜਨਾਹ ਕੀਤਾ | ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ | ਹੁਣ ਸੁਣਵਾਈ ਮੁਕੰਮਲ ਹੋਣ ਤੇ ਦੋਨਾਂ ਨੂੰ ਬਰੀ ਕੀਤਾ ਗਿਆ ਹੈ | ਸੁਣਵਾਈ ਦੌਰਾਨ ਐਡਵੋਕੇਟ ਗੁਰਿੰਦਰਪਾਲ ਕਰਤਾਰਪੁਰਾ ਅਤੇ ਹੋਰ ਵਕੀਲ ਪੇਸ਼ ਹੋਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਸੁਨਾਮ ਵਿਖੇ ਸੰਘਰਸ਼ ਦਾ ਐਲਾਨ... ਅਗਲੀ ਖ਼ਬਰ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ
Ad Position 24