28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਚਾਇਤ ਵਲੋਂ ਪੁੱਟੇ ਜਾ ਰਹੇ ਟੋਭੇ ਨੂੰ ਲੈ ਲੋਕਾਂ ਨੇ ਪੰਚਾਇਤ 'ਤੇ ਲਗਾਏ ਦੋਸ਼-ਸਰਪੰਚ ਨੇ ਦੋਸ਼ ਨਕਾਰੇ <br/>

Ad Position 21
No active advertisement
ਅਜੀਤ ਡੈਸਕ 30-08-2025
ਭਵਾਨੀਗੜ੍ਹ, 29 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਟਰਿਆਣਾ ਵਿਖੇ ਪੰਚਾਇਤ ਵਲੋਂ ਪੁੱਟੇ ਟੋਭੇ ਨੂੰ ਲੈ ਕੇ ਉਸ ਸਮੇਂ ਵਿਵਾਦ ਹੋ ਗਿਆ, ਜਦੋਂ ਪੰਚਾਇਤ ਵਲੋਂ ਪੁੱਟੇ ਕਰੀਬ 25 ਫੁੱਟ ਟੋਭੇ ਵਿਚੋਂ ਬਰੇਤੀ ਨਿਕਲਣ ਕਾਰਨ ਲੋਕਾਂ ਵਲੋਂ ਇਸ ਨੂੰ ਮਾਈਨਿੰਗ ਕਰਨ ਦੇ ਪੰਚਾਇਤ 'ਤੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਆਗੂ ਬੇਲਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਪਿੰਡ ਦਾ ਨਿਕਾਸੀ ਪਾਣੀ ਪਾਉਣ ਲਈ ਇਕ ਮਹੀਨੇ ਤੋਂ ਟੋਭਾ ਪੁੱਟਿਆ ਜਾ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਿਚੋਂ ਨਿਕਲੀ ਬਰੇਤੀ (ਰੇਤਾ) ਕਥਿਤ ਤੌਰ 'ਤੇ ਵੇਚਿਆ ਗਿਆ, ਜਿਸ ਨਾਲ ਬਿਨ੍ਹਾਂ ਇਜਾਜ਼ਤ ਤੋਂ ਮਾਈਨਿੰਗ ਹੋਣ 'ਤੇ ਪਿੰਡ ਦੇ ਲੋਕਾਂ ਇਕੱਠੇ ਹੋ ਕੇ ਪੰਚਾਇਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਬਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਪਿੰਡ ਦਾ ਬਰਸਾਤੀ ਅਤੇ ਨਿਕਾਸੀ ਪਾਣੀ ਜੋ ਸੜਕਾਂ ਉੱਪਰ ਦੀ ਚੱਲ ਰਿਹਾ ਹੈ, ਦੀ ਨਿਕਾਸੀ ਲਈ ਸੀਚੇਵਾਲ ਮਾਡਲ 'ਤੇ ਪੰਚਾਇਤੀ ਵਿਭਾਗ ਦੀ ਪ੍ਰਵਾਨਗੀ ਨਾਲ ਕੰਮ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉੱਥੇ ਖੂਹ ਅਤੈ ਹੌਦੀਆਂ ਬਣਾਉਣ ਲਈ ਕਰੀਬ 20 ਫੁੱਟ ਥਾਂ ਪੁੱਟੀ ਗਈ ਹੈ, ਜਿਸ ਦੌਰਾਨ ਲੋਕਾਂ ਜਿਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀ, ਉਨ੍ਹਾਂ ਵਲੋਂ ਬਿਨ੍ਹਾਂ ਵਜ੍ਹਾ ਸਿਆਸੀ ਵਿਵਾਦ ਬਣਾ ਲਿਆ ਹੈ | ਜਦੋਂ ਕਿ ਸਬੰਧੀ ਪੰਚਾਇਤੀ ਵਿਭਾਗ ਦੀ ਪ੍ਰਵਾਨਗੀ ਲਈ ਹੋਈ ਹੈ ਅਤੇ ਸਾਰਾ ਕੰਮ ਵਿਭਾਗ ਅਧੀਨ ਹੀ ਚੱਲ ਰਿਹਾ ਹੈ | ਉਨ੍ਹਾਂ ਮਾਈਨਿੰਗ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਮੂਣਕ ਤੋਂ ਮਕੋਰੜ ਸਾਹਿਬ ਸੜਕ 'ਤੇ ਬਣੇ ਸਾਈਫਨਾਂ 'ਚ ਮੀਂਹ ਦਾ ਪਾਣੀ ਖੜ੍ਹਨ ਨਾਲ ਛੋਟੇ ਵਾਹਨਾਂ ਦਾ ਰਸਤਾ ਬੰਦ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਧਰਨਾ <br/>
Ad Position 24