28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੂਣਕ ਤੋਂ ਮਕੋਰੜ ਸਾਹਿਬ ਸੜਕ 'ਤੇ ਬਣੇ ਸਾਈਫਨਾਂ 'ਚ ਮੀਂਹ ਦਾ ਪਾਣੀ ਖੜ੍ਹਨ ਨਾਲ ਛੋਟੇ ਵਾਹਨਾਂ ਦਾ ਰਸਤਾ ਬੰਦ <br/>

Ad Position 21
No active advertisement
ਅਜੀਤ ਡੈਸਕ 30-08-2025
ਮੂਣਕ, 29 ਅਗਸਤ (ਵਰਿੰਦਰ ਭਾਰਦਵਾਜ)-ਹੜ੍ਹਾਂ ਦੌਰਾਨ ਪਈ ਭਾਰੀ ਬਰਸਾਤ ਕਾਰਨ ਮੂਣਕ ਤੋਂ ਪਿੰਡ ਮਕੋਰੜ ਸਾਹਿਬ ਵੱਲ ਦਾਵਣ ਏਰੀਏ ਵਿਚ ਭਾਰੀ ਮਾਤਰਾ ਵਿਚ ਬਰਸਾਤ ਪੈਣ ਕਾਰਨ ਇਸ ਸੜਕ 'ਤੇ ਬਣੇ ਤਿੰਨ ਸਾਈਫਨਾ 'ਤੇ ਪਾਣੀ ਜਮ੍ਹਾ ਹੋਣ ਨਾਲ ਰਸਤਾ ਬੰਦ ਹੋ ਜਾਂਦਾ ਹੈ | ਘੱਗਰ ਦਰਿਆ ਵਿਚ ਹੜ੍ਹਾਂ ਦਾ ਪਾਣੀ ਆਉਣ ਕਾਰਨ ਇਸ ਏਰੀਏ ਦੇ ਖੇਤਾਂ 'ਚ ਬਰਸਾਤ ਦਾ ਪਾਣੀ ਜਮ੍ਹਾ ਹੋਣ ਨਾਲ ਵਾਇਆ ਪਿੰਡ ਮਕੋਰੜ ਸਾਹਿਬ ਰਸਤੇ ਹੋਰ ਪਿੰਡਾਂ ਨੂੰ ਜਾਣ ਲਈ, ਕਿਸਾਨਾਂ ਤੇ ਆਮ ਰਾਹ ਗਿਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸੜਕ ਤੇ ਬਣੇ ਸਾਈਫਨਾਂ ਤੇ ਖੜ੍ਹੇ ਗੋਡੇ ਗੋਡੇ ਬਰਸਾਤੀ ਪਾਣੀ ਵਿਚੋਂ ਹੀ ਗੁਜਰਨਾ ਪੈਂਦਾ ਹੈ | ਕਿਸਾਨਾਂ ਨਰਿੰਦਰ ਸਿੰਘ ਸੇਖੋਂ, ਐਮਸੀ ਮੁਖ਼ਤਿਆਰ ਸਿੰਘ ਕੰਬੋਜ, ਲਖਬੀਰ ਸਿੰਘ ਭਿੰਡਰ ਆਗੂ ਘੱਗਰ ਕੰਟਰੋਲ ਕਮੇਟੀ, ਕਾਬਲ ਸਿੰਘ ਸੇਖੋਂ ਤੇ ਇੰਦਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਘੱਗਰ ਦਰਿਆ ਵਿਚ ਹੜ੍ਹਾਂ ਦਾ ਪਾਣੀ ਆਉਣ ਕਾਰਨ ਪਾਣੀ ਖੇਤਾਂ ਦੇ ਪਾਣੀ ਦਾ ਘੱਗਰ ਦਰਿਆ ਵਿਚ ਡਿੱਗਣਾ ਬੰਦ ਹੋ ਜਾਂਦਾ ਹੈ ਅਤੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਨੀਵਾਂ ਹੋਣ ਤੇ ਹੀ ਜ਼ਮੀਨ ਦੋਜੀ ਪਾਈਪਾਂ ਰਾਹੀਂ ਇਨ੍ਹਾਂ ਖੇਤਾਂ ਦਾ ਪਾਣੀ ਮੁੜ ਘੱਗਰ ਦਰਿਆ ਵਿਚ ਡਿੱਗਣਾ ਸ਼ੁਰੂ ਹੁੰਦਾ ਹੈ | ਭਾਰੀ ਮੀਂਹ ਪੈਣ ਤੇ ਮੂਣਕ ਤੋਂ ਮਕੋਰੜ ਸਾਹਿਬ ਪਾਸੇ ਜਾਣ ਵਾਲੇ ਕਿਸਾਨਾਂ ਤੇ ਆਮ ਰਾਹ ਗਿਰਾਂ ਨੂੰ ਰਸਤੇ ਵਿਚ ਸੜਕ ਤੇ ਬਣੇ ਸਾਈਫਨਾਂ ਤੇ ਖੜੇ ਪਾਣੀ ਅਤੇ ਖੇਤਾਂ 'ਚ ਬਣੇ ਕੱਚੇ ਰਸਤਿਆਂ ਵਿਚੋਂ ਪੈਦਲ ਹੀ ਲੰਘਣਾ ਪੈਂਦਾ ਹੈ | ਇਸ ਰਸਤੇ ਮਕੋਰੜ ਸਾਹਿਬ ਆਦਿ ਪਿੰਡਾਂ ਨੂੰ ਜਾਣ ਸਮੇਂ ਸਾਈਫਨਾਂ ਵਿਚੋਂ ਵੱਡੀਆਂ ਗੱਡੀਆਂ ਅÏਖੇ ਸੌਖੇ ਲੰਘ ਜਾਂਦੀਆਂ ਹਨ ਪਰ ਛੋਟੇ ਵਾਹਨ ਤੇ ਦੋ ਪਹੀਆ ਵਾਹਨ ਪਾਣੀ ਵਿਚ ਬੰਦ ਹੋ ਜਾਂਦੇ ਹਨ ਜਿਨ੍ਹਾਂ ਨੂੰ ਧੱਕਾ ਲਗਾ ਪਾਣੀ ਵਿਚੋਂ ਬਾਹਰ ਕੱਢ ਕੇ ਮਿਸਤਰੀ ਕੋਲ ਲਿਜਾਣਾ ਪੈਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਟੁੱਟਿਆ ਪੁਲ ਬਣਿਆ ਹਾਦਸਿਆਂ ਦਾ ਸਬੱਬ <br/> ਅਗਲੀ ਖ਼ਬਰ ਪੰਚਾਇਤ ਵਲੋਂ ਪੁੱਟੇ ਜਾ ਰਹੇ ਟੋਭੇ ਨੂੰ ਲੈ ਲੋਕਾਂ ਨੇ ਪੰਚਾਇਤ 'ਤੇ ਲਗਾਏ ਦੋਸ਼-ਸਰਪੰਚ ਨੇ ਦੋਸ਼ ਨਕਾਰੇ <br/>
Ad Position 24