14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕਾਂਗਰਸੀ ਆਗੂਆਂ ਨੇ ਡਾਕਟਰ ਦਾ ਹਾਲਚਾਲ ਜਾਣਿਆ-ਪੁਲਿਸ ਕਾਰਵਾਈ ਦੀ ਢਿੱਲੀ ਕਾਰਗੁਜ਼ਾਰੀ ਦੀ ਕੀਤੀ ਨਿਖੇਧੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਭਵਾਨੀਗੜ੍ਹ, 2 ਸਤੰਬਰ (ਫੱਗੂਵਾਲਾ) - ਸਥਾਨਕ ਸਰਕਾਰੀ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਵਿਕਰਮਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹੋਇਆ ਕਾਤਲਾਨਾ ਹਮਲਾ ਅਤੇ ਲੁੱਟ ਦੀ ਵਾਰਦਾਤ ਨੇ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਖੋਲ੍ਹ ਦਿੱਤੀ ਹੈ | ਇਸ ਵਿਚਾਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਚੈਅਰਮੇਨ ਵਰਿੰਦਰ ਪੰਨਵਾਂ , ਅਮਰ ਸਿੰਘ ਸਾਬਕਾ ਸਰਪੰਚ ਫ਼ਤਿਹਗੜ੍ਹ ਭਾਦਸੋਂ, ਹਾਕਮ ਸਿੰਘ ਸਾਬਕਾ ਜੇ ਈ ਫ਼ਤਿਹਗੜ੍ਹ ਭਾਦਸੋਂ , ਗੁਰਵਿੰਦਰ ਸਿੰਘ ਪੰਨਵਾਂ ਨੇ ਡਾਕਟਰ ਵਿਕਰਮਪਾਲ ਸਿੰਘ ਦਾ ਹਾਲ ਚਾਲ ਪੁੱਛਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇੰਨੇ ਭੈੜੇ ਹੋ ਗਏ ਹਨ, ਇਸ ਸਮੇਂ ਲੋਕਾਂ ਦੀ ਸਿਹਤ ਸੰਭਾਲ ਦੀ ਦਿਨ ਰਾਤ ਡਿਊਟੀ ਦੇਣ ਵਾਲੇ ਡਾਕਟਰਾਂ 'ਤੇ ਵੀ ਕਾਤਲਾਨਾ ਹਮਲਾ ਕਰਕੇ ਲੁੱਟ ਕਰਨਾ, ਪ੍ਰਸ਼ਾਸਨ ਵਲੋਂ ਅਜੇ ਤੱਕ ਲੁਟੇਰਿਆਂ ਨੂੰ ਕਾਬੂ ਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਥਾਣੇ ਦੇ ਨੇੜੇ ਹਸਪਤਾਲ ਵਿਚ ਇਸ ਤਰ੍ਹਾਂ ਦੀ ਵਾਰਦਾਤ ਨੇ ਜਿੱਥੇ ਸੁਖੱਰਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਉਥੇ ਹੀ ਆਪ ਦੇ ਮੁੱਖ ਮੰਤਰੀ ਸਮੇਤ ਆਗੂਆਂ ਵਲੋਂ ਕੀਤੇ ਦਾਅਵੇ ਖੋਖਲੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਇਲਾਕੇ ਵਿਚ ਲੁੱਟ ਦੀਆਂ ਹਰ ਰੋਜ਼ ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਵਲੋਂ ਸਿਰਫ਼ ਕਾਗ਼ਜ਼ੀ ਕਾਰਵਾਈ ਕਰਕੇ ਅੱਗੇ ਕੁੱਝ ਨਹੀਂ ਕੀਤਾ ਜਾ ਰਿਹਾ | ਇਸ ਮੌਕੇ 'ਤੇ ਸਾਬਕਾ ਚੇਅਰਮੈਨ ਅਤੇ ਉਕਤ ਆਗੂਆਂ ਤੋਂ ਇਲਾਵਾ ਭੁਪਿੰਦਰ ਸਿੰਘ ਮੁਨੀਮ , ਰੇਹੜੀ ਯੂਨੀਅਨ ਦੇ ਪ੍ਰਧਾਨ ਭੋਲਾ ਸਿੰਘ, ਸ਼ਮਸ਼ੇਰ ਸਿੰਘ, ਜਗਤਾਰ ਸਿੰਘ, ਯਾਦਵਿੰਦਰ ਸਿੰਘ, ਲੱਖੀ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮ ਜਲਦੀ ਨਾ ਕਾਬੂ ਕੀਤਾ ਤਾਂ ਡਾਕਟਰ ਦੇ ਹੱਕ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੁੜ ਮੀਂਹ ਦੀ ਝੜੀ ਲੱਗਣ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ ਅਗਲੀ ਖ਼ਬਰ ਸੰਤ ਲੌਂਗੋਵਾਲ ਇੰਸਟੀਚਿਊਟ 'ਚ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ <br/>
Ad Position 24