ਸੰਗਰੂਰ, 2 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਮੰਡੀਆਂ ਵਿਚ ਮਜ਼ਦੂਰਾਂ ਦੀ ਮਿਹਨਤ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਕਿਸਮ ਦੇ ਚਾਰਜਿਜ਼ ਵਿਚ 10 ਫ਼ੀਸਦੀ ਦਾ ਵਾਧਾ ਕੀਤੇ ਜਾਣ ਤੇ ਮਜ਼ਦੂਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਦੇ ਚੱਲਦਿਆਂ ਮੰਡੀ ਮਜ਼ਦੂਰ ਯੂਨੀਅਨ ਨਵੀਂ ਅਨਾਜ ਮੰਡੀ ਸੰਗਰੂਰ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਲਈ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਸਨਮਾਨਿਤ ਕੀਤਾ ਗਿਆ | ਚੇਅਰਮੈਨ ਈਲਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਹਰ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਨਰਿੰਦਰਪਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੀਸਨ ਕੁਮਾਰ ਤੁੰਗਾਂ, ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ, ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਤੋਂ ਇਲਾਵਾ ਭੀਮ ਸੈਨ, ਲਲਿਤ ਕਿਰਾੜ, ਭੀਮ ਖੰਨਾ, ਕੁਲਦੀਪ ਰਾਣਾ, ਕਾਕਾ ਪ੍ਰਧਾਨ, ਹੈਪੀ, ਜਰਨੈਲ ਫੌਜੀ, ਕੁਲਦੀਪ ਹੋਟਲਾ, ਪਵਨ ਕੁਮਾਰ, ਸੰਜੀਵ ਮਿੰਟੂ, ਮਨਦੀਪ, ਸਿਆਮਾ ਅਤੇ ਹੋਰ ਮੌਜੂਦ ਸਨ |