ਜਖੇਪਲ, 2 ਸਤੰਬਰ (ਸਿੱਧੂ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਜਿੱਥੇ ਪੰਜਾਬ ਅੰਦਰ ਹੜ੍ਹਾਂ ਦੇ ਹਾਲਤ ਬਣੇ ਹੋਏ ਹਨ ਉੱਥੇ ਆਮ ਲੋਕਾਂ ਦੇ ਘਰਾਂ ਅਤੇ ਫ਼ਸਲਾਂ ਦੇ ਨੁਕਸਾਨ ਵੀ ਹੋ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਬਾਰਸ਼ ਦੇ ਚੱਲਦਿਆਂ ਪਿੰਡ ਹੰਬਲਵਾਸ ਦੇ ਗਰੀਬ ਕਿਸਾਨ ਸਤਨਾਮ ਸਿੰਘ ਪੁੱਤਰ ਜਗਿੰਦਰ ਸਿੰਘ ਦਾ ਪਸ਼ੂਆਂ ਵਾਲਾ ਬਰਾਂਡਾ ਡਿਗ ਗਿਆ ਜਿਸ ਵਿਚ ਇੱਕ ਲਵੇਰੀ ਗਾਂ ਉਸ ਦੀ ਵੱਛੀ ਅਤੇ ਗੱਭਣ ਗਾਂ ਇਸ ਦੇ ਨੀਚੇ ਦੱਬ ਕੇ ਫੱਟੜ ਹੋ ਗਈਆਂ ਜਿਸ ਨੂੰ ਲੋਕਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਇਸੇ ਤਰਾਂ ਚਾਓੁਬਾਸ ਦੇ ਕਿਸਾਨ ਕਰਨੈਲ ਸਿੰਘ ਦਾ ਪਸ਼ੂਆਂ ਵਾਲਾ ਬਰਾਂਡਾ ਡਿੱਗਣ ਨਾਲ ਦੋ ਮੱਝਾਂ ਅਤੇ ਇੱਕ ਗਾਂ ਜ਼ਖਮੀ ਹੋ ਗਈਆਂ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਹਰਭਜਨ ਸਿੰਘ ਸਿੱਧੂ ਬਾਬੇ ਕਾ.ਸਤਨਾਮ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਅਜੈਬ ਸਿੰਘ, ਅਰਸ਼ਦੀਪ ਸਿੰਘ, ਪ੍ਰੀਤਮ ਸਿੰਘ, ਅਜੈਬ ਖਾਨ ਆਦਿ ਹਾਜ਼ਰ ਸਨ |