ਧੂਰੀ, 2 ਸਤੰਬਰ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਤੋਂ ਪੰਜਾਬ ਜਰਨਲਿਸਟ ਐਸੋਸੀਏਸ਼ਨ ਧੂਰੀ ਦੇ ਸੱਦੇ ਤੇ 'ਪਈ ਪੰਜਾਬ ਨੂੰ ਹੜ੍ਹਾਂ ਦੀ ਮਾਰ, ਕਿਵੇਂ ਬਚਾਈਏ ਕਰੋ ਵਿਚਾਰ ਦੇ ਨਾਅਰੇ ਹੇਠ ਧੂਰੀ ਪੈੱ੍ਰਸ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਹੜ੍ਹ ਪੀੜਤਾਂ ਦੀ ਬਾਂਹ ਫੜਨ ਲਈ ਸਮਰੱਥਾ ਅਨੁਸਾਰ ਸਾਰਥਿਕ ਉਪਰਾਲਿਆਂ ਤਹਿਤ ਅੱਗੇ ਆਉਣ ਦਾ ਹੋਕਾ ਦਿੱਤਾ | ਮੁੱਖ ਮਹਿਮਾਨ ਵਜੋਂ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ, ਮੁੱਖ ਮੰਤਰੀ ਕੈਂਪ ਦੇ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲ਼ੀ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਆਲ ਇੰਡੀਆ ਐਫ ਸੀ ਆਈ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਿੰਦਰ ਸਿੰਘ ਚੱਠਾ ਨੇ ਸ਼ਿਰਕਤ ਕੀਤੀ ਜਦੋਂ ਕਿ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਸਾਬਕਾ ਪ੍ਰਧਾਨ ਜਗਤਾਰ ਸਿੰਘ ਸਮਰਾ ਕਾਂਗਰਸੀ ਆਗੂ ਨਰੇਸ਼ ਕੁਮਾਰ ਮੰਗੀ, ਪੰਜਾਬ ਲਘੂ ਉਦਯੋਗ ਦੇ ਡਾਇਰੈਕਟਰ ਅਨਿਲ ਮਿੱਤਲ, ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਡਾਇਰੈਕਟਰ ਨਰੇਸ਼ ਸਿੰਗਲਾ ਅਤੇ ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਪੱਪੂ ਜੌਲੀ ਅਤੇ ਸਾਬਕਾ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਬਖ਼ਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ | ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ ਅਜਿਹੇ ਦੌਰ ਵਿਚ ਪੰਜਾਬ ਜਰਨਲਿਸਟ ਯੂਨੀਅਨ ਵਲੋਂ ਬਤੌਰ ਇਨਸਾਨ ਅਤੇ ਬਤੌਰ ਪੱਤਰਕਾਰ ਆਪਣੀ ਭੂਮਿਕਾ ਨੂੰ ਸਾਰਥਿਕ ਤੌਰ 'ਤੇ ਨਿਭਾਉਣ ਲਈ ਕੀਤਾ ਇਹ ਨਵੇਕਲਾ ਯਤਨ ਪੰਜਾਬ ਦੇ ਹੋਰਨਾਂ ਪੱਤਰਕਾਰਾਂ ਲਈ ਰਾਹ ਦਰਸਾਊ ਤੇ ਪੇ੍ਰਰਨਾ ਸਰੋਤ ਬਣੇਗਾ | ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਸਮੂਹ ਮਹਿਮਾਨ ਨੇਤਾਵਾਂ ਵਲੋਂ ਪੱਤਰਕਾਰਾਂ ਦੇ ਉੱਦਮੀ ਤੇ ਉਤਸ਼ਾਹੀ ਕਾਰਜ ਲਈ ਹਰ ਤਰ੍ਹਾਂ ਦੇ ਨਿੱਗਰ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ | ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਹੜ੍ਹਾਂ ਦੇ ਮੱਦੇ ਨਜ਼ਰ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਲਈ ਉਚੇਚਾ ਸਨਮਾਨ ਕੀਤਾ | ਇਸ ਮੌਕੇ ਪੰਜਾਬ ਜਰਨਲਿਸਟ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੰਜੇ ਲਹਿਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਰਲ ਮਿਲ ਕੇ ਉਪਰਾਲਾ ਕਰਨ ਦੀ ਗੱਲ ਤੇ ਜ਼ੋਰ ਦਿੱਤਾ ਹੁਣ ਤੇ ਪੱਤਰਕਾਰ ਭਾਈਚਾਰੇ ਨੂੰ ਇਸ ਕਾਰਜ ਵਿਚ ਮੋਹਰੀ ਰੋਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਥੇਬੰਦੀ ਦੇ ਆਗੂ ਬੀਰਬਲ ਰਿਸ਼ੀ ਨੇ ਧੰਨਵਾਦੀ ਸ਼ਬਦ ਕਹੇ | ਸਾਬਕਾ ਲੋਕ ਸੰਪਰਕ ਅਧਿਕਾਰੀ ਮਨਜੀਤ ਬਖ਼ਸ਼ੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਖ਼ੂਬੀ ਨਿਭਾਈ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਦਵਿੰਦਰ ਖੀਪਲ, ਸੰਜੀਵ ਜੈਨ, ਸੰਦੀਪ ਸਿੰਗਲਾ ਹਰਦੀਪ ਸਿੰਘ ਸੋਢੀ, ਪਵਨ ਕੁਮਾਰ ਵਰਮਾ, ਰਜੇਸ਼ਵਰ ਪਿੰਟੂ, ਮਨੋਹਰ ਸਿੰਘ ਸੱਗੂ, ਬਿੰਨੀ ਗਰਗ, ਰਵੀ ਗੁਰਮਾ, ਵਿਨੋਦ ਵਰਮਾ, ਜਸਵੀਰ ਮਾਨ, ਧਰਮਵੀਰ ਸਿੰਘ, ਵਿਕਾਸ ਸੇਠ, ਅਮਨ ਗਰਗ, ਹਰਜੀਤ ਢੀਂਗਰਾ, ਜਾਵੇਦ ਅੰਜੂਮ, ਰਵਿੰਦਰ ਜੌਲੀ, ਬਾਸੂ ਗਰਗ, ਅਮਿਤ ਗੁਪਤਾ, ਸੁਰਿੰਦਰ ਬਾਂਸਲ, ਪਰਵੀਨ ਗਰਗ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |