11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਪੰਦ੍ਹਰਵਾੜਾ ਮੁਹਿੰਮ ਦੇ ਆਖ਼ਰੀ ਦਿਨ ਬੂਟੇ ਵੰਡੇ

Ad Position 21
No active advertisement
ਅਜੀਤ ਡੈਸਕ 04-09-2025
ਮਲੇਰਕੋਟਲਾ, 3 ਸਤੰਬਰ (ਮੁਹੰਮਦ ਹਨੀਫ ਥਿੰਦ) - ਇਲਾਕੇ ਦੇ ਉੱਘੇ ਵਾਤਾਵਰਨ ਪ੍ਰੇਮੀ ਅਤੇ ਕੌਮਾਂਤਰੀ ਪੀਸ ਅਵਾਰਡੀ ਸ. ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ. ਕੰਬਾਈਨ ਰਾਏਕੋਟ ਰੋਡ ਮਲੇਰਕੋਟਲਾ ਵਲੋਂ ਬੂਟੇ ਲਗਾਉਣ ਦੀ ਪੰਦਰਵਾੜਾ ਮੁਹਿੰਮ ਦਾ ਆਗਾਜ਼ ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਤੋਂ ਕੀਤਾ ਗਿਆ | ਮਹੰਤ ਹਰਪਾਲ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦਰਜੀਤ ਸਿੰਘ ਮੁੰਡੇ ਕਰੀਬ 32-33 ਸਾਲਾਂ ਤੋਂ ਬੂਟੇ ਲਗਾਉਣ ਦੀਆਂ ਨਿਰੰਤਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਅਤੇ ਪੰਦਰਵਾੜਾ ਮੁਹਿੰਮ ਦਾ ਇਹ ਆਖ਼ਰੀ ਦਿਨ ਸੀ | ਇਸ ਉਪਰੰਤ ਡੇਰਾ ਇਮਾਮਗੜ੍ਹ ਵਿਖੇ ਲੋਕਾਂ ਨੂੰ ਫਲਦਾਰ ਬੂਟੇ ਵੰਡ ਕੇ ਸਮਾਪਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸ. ਇੰਦਰਜੀਤ ਸਿੰਘ ਮੁੰਡੇ ਇਸ ਮੁਹਿੰਮ ਤਹਿਤ ਲੱਖਾਂ ਹੀ ਬੂਟੇ ਲੋਕਾਂ ਨੂੰ ਵੰਡ ਚੁੱਕੇ ਹਨ ਅਤੇ ਆਪਣੇ ਹੱਥੀਂ ਲਗਾ ਚੁੱਕੇ ਹਨ ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ | ਇਸ ਮੌਕੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਉਨ੍ਹਾਂ ਵਲੋਂ ਮਲੇਰਕੋਟਲਾ ਦੀ ਵੱਡੀ ਈਦਗਾਹ ਨੂੰ ਖ਼ੂਬਸੂਰਤ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਕਿਉਂਕਿ ਉਹ ਵਾਤਾਵਰਨ ਨੂੰ ਖੂਬ ਪਿਆਰ ਕਰਦੇ ਹਨ | ਇਸ ਮੌਕੇ ਜੇ.ਈ. ਸੰਤੋਖ ਸਿੰਘ, ਟਵਿੰਕਲ, ਮੁਹੰਮਦ ਸਾਬਰ ਜੋਸ਼ ਆਦਿ ਤੋਂ ਇਲਾਵਾ ਡੇਰੇ ਦੇ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀਬੀ ਢੀਂਡਸਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਵਰਿੰਦਰਪਾਲ ਸਿੰਘ ਟੀਟੂ ਦੇ ਸੱਸ ਹਰਦੇਵ ਕੌਰ ਨਮਿਤ ਅੰਤਿਮ ਅਰਦਾਸ ਭਲਕੇ
Ad Position 24