12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬੀਬੀ ਢੀਂਡਸਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 04-09-2025
ਧਰਮਗੜ੍ਹ, 3 ਸਤੰਬਰ (ਗੁਰਜੀਤ ਸਿੰਘ ਚਹਿਲ) - ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਧਰਮ ਪਤਨੀ ਬੀਬਾ ਗਗਨਦੀਪ ਕੌਰ ਢੀਂਡਸਾ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਅਧੀਨ ਪੈਂਦੇ ਪਿੰਡਾਂ ਹਰਿਆਊ, ਡਸਕਾ, ਰੱਤਾਖੇੜਾ, ਸੰਗਤਪੁਰਾ ਅਤੇ ਗਿਦੜੀਆਨੀ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ | ਉਕਤ ਪਿੰਡਾਂ ਵਿਖੇ ਕਿਸਾਨਾਂ ਅਤੇ ਹੋਰਨਾਂ ਮੁਹਤਬਰ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਪਰਿਵਾਰ ਦੀ ਤਰਫ਼ੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਅਤੇ ਹੜ੍ਹ ਦਾ ਪਾਣੀ ਕੱਢਣ ਲਈ ਚੱਲ ਰਹੇ ਟਰੈਕਟਰਾਂ ਲਈ ਉਨ੍ਹਾਂ ਨੇ 3 ਹਜ਼ਾਰ ਲੀਟਰ ਡੀਜ਼ਲ, 50 ਦੇ ਕਰੀਬ ਤਰਪਾਲਾਂ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ਼ੋਂ 20 ਹਜ਼ਾਰ ਰੁਪਏ ਇੱਕ ਖਸਤਾ ਹਾਲਤ ਮਕਾਨ ਦੀ ਮੁਰੰਮਤ ਲਈ ਦੇਣ ਦਾ ਐਲਾਨ ਕਰਦਿਆਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਮਦਦ ਕਰਨ | ਇਸ ਮੌਕੇ ਜਸਵਿੰਦਰ ਸਿੰਘ ਖ਼ਾਲਸਾ ਪੀ.ਏ, ਬਿਕਰਮਜੀਤ ਸਿੰਘ ਵਿੱਕੀ ਛਾਜਲੀ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਡਸਕਾ, ਧਰਮਜੀਤ ਸਿੰਘ ਧਰਮੂ ਸੰਗਤਪੁਰਾ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ ਮੈਂਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ, ਸਵਰਾਜ ਸਿੰਘ ਸਰਪੰਚ ਹਰਿਆਊ ਕੋਠੇ, ਜਥੇਦਾਰ ਦਰਸ਼ਨ ਸਿੰਘ ਢੀਂਡਸਾ ਫਲੇੜਾ, ਨੰਬਰਦਾਰ ਮੁਖ਼ਤਿਆਰ ਸਿੰਘ ਰੱਤਾਖੇੜਾ, ਗੁਰਪਾਲ ਸਿੰਘ ਗਿੱਲ, ਸਾਹਿਬ ਸਿੰਘ ਗਿੱਲ, ਲਾਲ ਸਿੰਘ ਫਲੇੜਾ, ਬਲਦੇਵ ਸਿੰਘ ਭੰਗੂ ਫਲੇੜਾ, ਹਰਚਰਨ ਸਿੰਘ ਭੰਗੂ, ਹਰਦੀਪ ਸਿੰਘ ਭੰਗੂ, ਹਰਜਗਤਾਰ ਭੱਚੁ, ਭਰਪੂਰ ਸਿੰਘ, ਬਲਵੀਰ ਸਿੰਘ ਗਿਦੜੀਆਨੀ, ਮਾਸਟਰ ਗੁਰਮੀਤ ਸਿੰਘ ਡਸਕਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੇਰੋਂ ਵਾਸੀਆਂ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਇੱਕ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਅਗਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਅਤੇ ਮਹੰਤ ਹਰਪਾਲ ਦਾਸ ਵਲੋਂ ਪੰਦ੍ਹਰਵਾੜਾ ਮੁਹਿੰਮ ਦੇ ਆਖ਼ਰੀ ਦਿਨ ਬੂਟੇ ਵੰਡੇ
Ad Position 24