12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ਼ੇਰੋਂ ਵਾਸੀਆਂ ਵੱਲੋਂ ਹੜ੍ਹ ਤੋਂ ਪ੍ਰਭਾਵਿਤ ਇੱਕ ਪਿੰਡ ਨੂੰ ਗੋਦ ਲੈਣ ਦਾ ਫੈਸਲਾ

Ad Position 21
No active advertisement
ਅਜੀਤ ਡੈਸਕ 04-09-2025
ਲੌਂਗੋਵਾਲ, 3 ਸਤੰਬਰ (ਵਿਨੋਦ ਸ਼ਰਮਾ) - ਸੰਗਰੂਰ ਜ਼ਿਲੇ੍ਹ ਦੇ ਵੱਡੇ ਪਿੰਡ ਸ਼ੇਰੋਂ ਦੇ ਨਿਵਾਸੀਆਂ ਨੇ ਹੜ੍ਹ ਤੋਂ ਪ੍ਰਭਾਵਿਤ ਕਿਸੇ ਇੱਕ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ | ਅੱਜ ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ਗ੍ਰਾਮ ਪੰਚਾਇਤ, ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਕਿਸਾਨ ਜਥੇਬੰਦੀਆਂ, ਸਾਬਕਾ ਪੰਚ ਸਰਪੰਚ ਅਤੇ ਹੋਰਨਾਂ ਮੋਹਤਬਰਾਂ ਦੀ ਭਰਵੀਂ ਮੀਟਿੰਗ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਰਪੰਚ ਸਤਿਗੁਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਦਿੱਤੇ ਗਏ ਸੁਝਾਵਾਂ 'ਤੇ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਖੇਤਰ ਦੇ ਕਿਸੇ ਇੱਕ ਪਿੰਡ ਨੂੰ ਸੰਪੂਰਨ ਤੌਰ ਤੇ ਮੁੜ ਵਸੇਬੇ ਤੱਕ ਗੋਦ ਲਿਆ ਜਾਵੇਗਾ | ਇਸ ਦੌਰਾਨ ਉਕਤ ਪਿੰਡ ਦੇ ਲੋਕਾਂ ਦੇ ਘਰਾਂ, ਪਸ਼ੂਆਂ, ਜ਼ਮੀਨਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ | ਪਿੰਡ ਨੂੰ ਲੋੜੀਂਦੀ ਰਾਹਤ ਸਮਗਰੀ ਤੋਂ ਇਲਾਵਾ ਇਲਾਜ ਦੇ ਪ੍ਰਬੰਧ, ਬਰਬਾਦ ਹੋਈਆਂ ਜ਼ਮੀਨਾਂ ਨੂੰ ਮੁੜ ਤੋਂ ਪੈਦਾਵਾਰ ਦੇ ਯੋਗ ਬਣਾਉਣ ਲਈ, ਘਰਾਂ ਦੀ ਸਾਫ਼ ਸਫ਼ਾਈ ਦੀ ਉਥੇ ਰਹਿ ਕੇ ਸੇਵਾ ਕੀਤੀ ਜਾਵੇਗੀ | ਇਸ ਮੌਕੇ ਸਾ. ਸਰਪੰਚ ਕੇਵਲ ਸਿੰਘ, ਸਾ. ਸਰਪੰਚ ਬਿੱਕਰ ਸਿੰਘ, ਗੁਰਦੁਆਰਾ ਕਮੇਟੀ ਵਲੋਂ ਅਮਰਜੀਤ ਸਿੰਘ, ਐਡ. ਹਰਪ੍ਰੀਤ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਭਾਕਿਯੂ ਏਕਤਾ ਉਗਰਾਹਾਂ ਦੇ ਜਸਪਾਲ ਸਿੰਘ ਮੱਖਣ, ਡਾ. ਰੂਪ ਸਿੰਘ, ਸੋਨੀ ਢਿੱਲੋਂ, ਰਾਜ ਸਿੰਘ, ਗੁਰਚਰਨ ਸਿੰਘ, ਦਿਲਪ੍ਰੀਤ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ, ਕਾਕਾ ਸਿੰਘ, ਸਿੱਧੂਪੁਰ ਜਥੇਬੰਦੀ ਅਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਤੇ ਵਰਕਰ ਹੜ੍ਹ ਪੀੜਤਾਂ ਦੀ ਮਦਦ ਲਈ ਤੁਰੰਤ ਸੇਵਾ 'ਚ ਜੁਟ ਜਾਣ-ਚੀਮਾ ਅਗਲੀ ਖ਼ਬਰ ਬੀਬੀ ਢੀਂਡਸਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
Ad Position 24