ਅਹਿਮਦਗੜ੍ਹ, 3 ਸਤੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) - ਅੱਜ ਸਥਾਨਕ ਜੈਨ ਸਕੂਲ ਵਿਖੇ ਭਾਜਪਾ ਦੀ ਮੀਟਿੰਗ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਟੇਟ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ ਇਸ ਲਈ ਸਾਰੇ ਵਰਕਰ ਅਤੇ ਆਗੂ ਸਾਹਿਬਾਨ ਪੰਜਾਬ ਵਾਸੀਆਂ ਅਤੇ ਖ਼ਾਸ ਕਰਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਇੱਕਜੁੱਟ ਹੋ ਕੇ ਸੇਵਾ ਵਿਚ ਲੱਗ ਜਾਣ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ 'ਤੇ ਭਾਜਪਾ ਵਲੋਂ ਜੋ ਵਿਸ਼ਾਲ ਕਾਨਫ਼ਰੰਸ ਕੀਤੀ ਜਾਣੀ ਸੀ ਉਹ ਪੰਜਾਬ ਵਿਚ ਹੜ੍ਹਾਂ ਅਤੇ ਮੌਸਮ ਦੀ ਖ਼ਰਾਬੀ ਕਾਰਨ ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪ੍ਰਧਾਨ ਸੁਨੀਲ ਜਾਖੜ ਦੀਆਂ ਹਦਾਇਤਾਂ 'ਤੇ ਰੱਦ ਕੀਤੀ ਗਈ ਹੈ | ਮੀਟਿੰਗ ਤੋਂ ਬਾਅਦ ਸਮੂਹ ਵਰਕਰਾਂ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬ ਤੇ ਆਏ ਹੜ੍ਹਾਂ ਦੇ ਕਹਿਰ ਸਬੰਧੀ ਅਰਦਾਸ ਬੇਨਤੀ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ ਜਗਤ ਕਥੂਰੀਆ, ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ, ਪ੍ਰਮੋਦ ਗੁਪਤਾ ਮੀਤ ਪ੍ਰਧਾਨ ਲੋਕਲ ਬਾਡੀ ਸੈਲ, ਆਸ਼ੂਤੋਸ਼ ਵਿਨਾਇਕ ਸੀਨੀਅਰ ਆਗੂ, ਰਮੇਸ਼ ਚੰਦ ਘਈ, ਮੰਡਲ ਪ੍ਰਧਾਨ ਰਾਜਨ ਘਈ, ਅਵਤਾਰ ਸਿੰਘ ਬੜਿੰਗ ਸਾਬਕਾ ਮੰਡਲ ਪ੍ਰਧਾਨ, ਹਰਜੀਤ ਸਿੰਘ ਵੈਦ ਸੀਨੀਅਰ ਆਗੂ, ਯੂਥ ਪ੍ਰਧਾਨ ਸਚਿਨ ਮੁਲਤਾਨੀ, ਜਗਤਾਰ ਕੌੜਾ, ਵਿਪਨ ਸੇਠੀ, ਪਰੇਮ ਵਿਸ਼ਾਲ, ਡਾਕਟਰ ਅਰੁਣ ਗੁਪਤਾ, ਵਿਜੇ ਗੋਇਲ, ਪਵਨ ਗੁਪਤਾ, ਬਲਵਿੰਦਰ ਸਿੰਘ ਸਰਾਓਾ, ਰਿਸ਼ੀ ਕੌਸ਼ਲ, ਪ੍ਰਦੀਪ ਜੰਡ, ਕੀਰਤੀ ਸ਼ਰਮਾ, ਹਰਵਿੰਦਰ ਚੌਹਾਨ, ਵਿਨੋਦ ਤਿਵਾੜੀ, ਰਮੇਸ਼ ਬਬਲੂ, ਵਿਜੇ ਸ਼ਰਮਾ ਆਦਿ ਹਾਜ਼ਰ ਸਨ |