12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੰਜਾਬ ਪੁਲਿਸ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ 24 ਘੰਟੇ ਮੁਸਤੈਦ - ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ <br/>

Ad Position 21
No active advertisement
ਅਜੀਤ ਡੈਸਕ 04-09-2025
ਮੂਨਕ, 3 ਸਤੰਬਰ (ਵਰਿੰਦਰ ਭਾਰਦਵਾਜ) - ਪ੍ਰਮਾਤਮਾ ਦੀ ਕਿਰਪਾ ਨਾਲ, ਪ੍ਰਸ਼ਾਸਨ ਦੀ ਮਦਦ ਨਾਲ, ਕਿਸਾਨਾਂ ਤੇ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਬੜੀ ਮਿਹਨਤ ਤੇ ਮਸ਼ੱਕਤ ਨਾਲ ਘੱਗਰ ਦਰਿਆ ਦੇ ਬੰਨ੍ਹਾ ਦੀ ਸਥਿਤੀ ਨੂੰ ਮਜ਼ਬੂਤ ਕਰਕੇ ਕੰਟਰੋਲ ਵਿਚ ਰੱਖਿਆ ਹੋਇਆ ਹੈ ਜੋ ਕਿਸਾਨਾਂ ਤੇ ਲੋਕਾਂ ਲਈ ਬੜੇ ਹੌਸਲੇ ਵਾਲੀ ਗੱਲ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਸਰਤਾਜ ਸਿੰਘ ਚਾਹਲ ਵਲੋਂ ਹੜ੍ਹਾਂ ਦਾ ਜਾਇਜ਼ਾ ਲੈਣ ਉਪਰੰਤ ਘੱਗਰ ਦਰਿਆ ਦੇ ਪੁਲ ਮੂਨਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ਼੍ਰੀ ਚਾਹਲ ਨੇ ਕਿਹਾ ਕਿ ਘੱਗਰ ਦਰਿਆ ਵਿਚ ਭਾਵੇਂ ਪਾਣੀ ਦਾ ਪੱਧਰ ਵਧਿਆ ਹੈ ਲੇਕਿਨ ਲੋਕਾਂ ਦੀ ਮਿਹਨਤ ਜਾਰੀ ਹੈ ਅਤੇ ਖਨੌਰੀ ਤੋਂ ਮੂਨਕ ਤੇ ਕੜੈਲ ਤੱਕ ਸਾਰੇ ਬੰਨ੍ਹ ਪੂਰੀ ਮਜ਼ਬੂਤੀ ਨਾਲ ਖੜੇ ਹਨ ਕਿਸੇ ਵੀ ਥਾਂ 'ਤੇ ਕੋਈ ਪਾੜ ਨਹੀਂ ਪਿਆ | ਸ਼੍ਰੀ ਚਾਹਲ ਨੇ ਕਿਹਾ ਕਿ ਮੈਂ ਹੜ੍ਹ ਪੀੜਤ ਕਿਸਾਨਾਂ ਤੇ ਲੋਕਾਂ ਨੂੰ ਮਿਲ ਕੇ ਆਇਆ ਅਤੇ ਉਨ੍ਹਾਂ ਨਾਲ ਹੜ੍ਹ ਦੀ ਸਥਿਤੀ ਨੂੰ ਨਜਿੱਠਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਹੈ ਅਤੇ ਪ੍ਰਸ਼ਾਸਨ ਹੜ੍ਹਾਂ ਸਬੰਧੀ ਹਰ ਸਥਿਤੀ ਨੂੰ ਨਜਿੱਠਣ ਤੇ ਲੋਕਾਂ ਦੀ ਹਾਜੀ ਸੁਰੱਖਿਆ ਲਈ ਵਚਨ ਵਧ ਹੈ | ਹਰ ਪਿੰਡ ਦੇ ਕਿਸਾਨ ਲਗਾਤਾਰ 24 ਘੰਟੇ ਮਿਹਨਤ ਕਰ ਰਹੇ ਹਨ ਆਪਣੇ ਏਰੀਆ ਤੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ, ਪੁਲਿਸ ਵੀ ਏਰੀਏ ਵਿਚ 24 ਘੰਟੇ ਗਸ਼ਤ ਕਰ ਰਹੀ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਘੱਗਰ ਦਰਿਆ ਦੇ ਬੰਨ੍ਹ ਨੂੰ ਤੋੜ ਜਾਣ ਨੁਕਸਾਨ ਨਾ ਪਹੁੰਚਾ ਸਕੇ | ਪੁਲਿਸ ਦੇ ਅਧਿਕਾਰੀ ਵੀ ਪਿੰਡਾਂ ਤੇ ਏਰੀਏ ਵਿਚ ਰਾਤ ਨੂੰ ਚੈਕਿੰਗ ਕਰ ਰਹੇ ਹਨ | ਡੀ.ਐਸ.ਪੀ ਮੂਨਕ ਗੁਰਿੰਦਰ ਸਿੰਘ ਬੱਲ, ਐਸ.ਐਚ.ਓ ਮੂਨਕ ਸੌਰਭ ਸੱਭਰਵਾਲ ਤੇ ਐਸ.ਐਚ.ਓ ਖਨੌਰੀ ਹਰਮਿੰਦਰ ਸਿੰਘ ਖਨੌਰੀ ਤੋਂ ਕੜੈਲ ਤੱਕ ਘੱਗਰ ਦਰਿਆ ਤੇ ਬੰਨਾ ਸਮੇਤ ਪਿੰਡਾਂ ਵਿਚ ਠੀਕਰੀ ਪਹਿਰੇ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖ ਰਹੇ ਹਨ ਜੋ ਲਗਾਤਾਰ ਦਿਨ ਰਾਤ ਸ਼ਿਫ਼ਟਾਂ ਵਿਚ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਕੇ ਹਰ ਚੀਜ਼ 'ਤੇ ਪੈਨੀ ਨਜ਼ਰ ਰੱਖ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਹੜ੍ਹ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ - ਪਰਮਿੰਦਰ ਢੀਂਡਸਾ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ
Ad Position 24