ਪੰਜਾਬ ਵਿਚ ਹੜ੍ਹ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਜ਼ਿੰਮੇਵਾਰ - ਪਰਮਿੰਦਰ ਢੀਂਡਸਾ
ਮੂਨਕ ਘੱਗਰ ਪੁਲ 'ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਂਡਸਾ | ਤਸਵੀਰ: ਪ੍ਰਵੀਨ ਮਦਾਨ
<br/>
04-09-2025
ਮੂਨਕ, 3 ਸਤੰਬਰ (ਪ੍ਰਵੀਨ ਮਦਾਨ, ਵਰਿੰਦਰ ਭਾਰਦਵਾਜ) - ਪੰਜਾਬ ਵਿਚ ਹੜ੍ਹ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਬਰਾਬਰ ਜ਼ਿੰਮੇਵਾਰ ਹਨ, ਦੀ ਅਣਗਹਿਲੀ ਕਾਰਨ ਪੰਜਾਬ ਨੇ ਇੰਨੀ ਵੱਡੀ ਤ੍ਰਾਸਦੀ ਝੇਲੀ | ਅਤੇ ਮਾਝੇ ਦੁਆਬੇ ਮਾਲਵੇ ਦੇ ਲੱਖਾਂ ਲੋਕ ਹੋਏ ਬੇਘਰ ਹੋਏ ਹਨ ਅਤੇ ਕਰੋੜਾਂ ਦਾ ਨੁਕਸਾਨ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਮੂਨਕ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ ਕੀਤਾ | ਇਸ ਦੌਰਾਨ ਉਨ੍ਹਾਂ ਆਪ ਸਰਕਾਰ 'ਤੇ ਤਗੜੇ ਰਗੜੇ ਲਗਾਏ | ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਜ਼ਿਲੇ੍ਹ ਦਾ ਹੋਵੇ ਅਤੇ ਜਲ ਸਰੋਤ ਮੰਤਰੀ ਇਸ ਹਲਕੇ ਦਾ ਹੋਵੇ ਅਤੇ ਲੋਕਾਂ ਨੂੰ ਇਹ ਦਿਨ ਦੇਖਣੇ ਪੈਣ, ਬੜੀ ਸ਼ਰਮ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਡਰੇਨੇਜ ਵਿਭਾਗ ਨੇ ਬਰਸਾਤੀ ਨਾਲਿਆਂ ਦਰਿਆਵਾਂ ਦੀ ਸਫ਼ਾਈ ਨਾ ਕਰਵਾ ਕੇ ਸਿਰਫ਼ ਟੈਂਡਰ ਖ਼ੋਲ੍ਹ ਦਿੱਤੇ ਤਾਂ ਜੋ ਘਪਲਾ ਕੀਤਾ ਜਾ ਸਕੇ | ਉਨ੍ਹਾਂ ਘੱਗਰ ਦੇ ਬੰਨ੍ਹ ਉੱਚੇ ਚੁੱਕਣ ਲਈ ਪੰਚਾਇਤਾਂ ਨੂੰ ਫ਼ੰਡ ਦੇਣ ਦੀ ਵਕਾਲਤ ਕੀਤੀ | ਇਸ ਸਮੇਂ ਉਨ੍ਹਾਂ ਨਾਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਪੀ.ਏ ਲਲਿਤ ਕੁਮਾਰ, ਭੀਮ ਸੈਨ ਗਰਗ, ਮੇਜਰ ਸਿੰਘ ਬੁਸੈਹਰਾ ਚਮਕੌਰ ਸਿੰਘ ਬਾਦਲਗੜ, ਕਾਬਲ ਸੇਖੋਂ, ਕਸ਼ਿਸ਼ ਅਰੋੜਾ, ਹੁਕਮਾਂ ਸਿੰਘ ਸਾਬਕਾ ਸਰਪੰਚ ਪਾਪੜਾ, ਕਿ੍ਸ਼ਨ ਬੰਗਾਂ, ਬਾਬਾ ਜਸਵੀਰ ਸਿੰਘ, ਭੀਮ ਭੁੰਦੜਭੈਣੀ, ਮਿੱਠੂ ਸ਼ਰਮਾ, ਤਿਰਲੋਕ ਹਾਡਾਂ ਅਤੇ ਹੋਰ ਵਰਕਰ ਹਾਜ਼ਰ ਸਨ |