06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖਨੌਰੀ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਘੱਗਰ ਦਰਿਆ ਨੇ ਲੋਕਾਂ ਦੇ ਸਾਹ ਸੁਕਾਏ

Ad Position 21
No active advertisement
ਅਜੀਤ ਡੈਸਕ 05-09-2025

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਦੀ ਸਲਾਹ
ਖਨੌਰੀ, 4 ਸਤੰਬਰ (ਬਲਵਿੰਦਰ ਸਿੰਘ ਥਿੰਦ) - ਪਹਾੜੀ ਖੇਤਰਾਂ ਦੇ ਨਾਲ ਨਾਲ ਉੱਪਰਲੇ ਮੈਦਾਨੀ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਅਤੇ ਚੰਡੀਗੜ੍ਹ ਸਥਿਤ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਖਨੌਰੀ ਦੀਆਂ ਜੜ੍ਹਾਂ ਨਾਲ ਖਹਿ ਲੰਘਦੇ ਘੱਗਰ ਦਰਿਆ ਵਿਚ ਬਰਸਾਤਾਂ ਦਾ ਪਾਣੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ | ਖਨੌਰੀ ਵਿਖੇ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁਲ ਆਰ ਡੀ -460 ਤੇ ਲੱਗੀ ਹੋਈ ਘੱਗਰ ਦਰਿਆ ਦੀ ਮੁੱਖ ਗੇਟ ਤੇ ਖ਼ਤਰੇ ਦਾ ਨਿਸ਼ਾਨ 748 ਫੁੱਟ ਹੈ ਜਦਕਿ ਵੀਰਵਾਰ ਸ਼ਾਮੀ ਸੱਤ ਵਜੇ ਇੱਥੇ ਪਾਣੀ ਦਾ ਪੱਧਰ 749.3 ਫੁੱਟ ਤੇ ਵਹਿ ਰਿਹਾ ਸੀ | ਜਿਸ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਲਗਭਗ ਹਰ ਸਾਲ ਘੱਗਰ ਦਰਿਆ ਦੇ ਹੜ੍ਹਾਂ ਦਾ ਸ਼ਿਕਾਰ ਹੁੰਦੇ ਆ ਰਹੇ ਸਬ ਡਵੀਜ਼ਨ ਮੂਨਕ ਅਤੇ ਸਬ ਡਵੀਜ਼ਨ ਪਾਤੜਾਂ ਦੇ ਖਨੌਰੀ ਨੇੜਲੇ ਪਿੰਡਾਂ ਦੇ ਲੋਕਾਂ ਦੇ ਸੰਭਾਵੀ ਹੜ੍ਹਾਂ ਦੇ ਖ਼ਤਰਿਆਂ ਨੂੰ ਦੇਖਦਿਆਂ ਹੋਇਆਂ ਹੁਣੇ ਤੋਂ ਸਾਹ ਸੁੱਕੇ ਪਏ ਹਨ ਅਤੇ ਉਹ ਹੜ੍ਹਾਂ ਤੋਂ ਬਚਾਓ ਦੇ ਲਈ ਦਿਨ ਰਾਤ ਘੱਗਰ ਦਰਿਆ ਦੇ ਬੰਨ੍ਹਾਂ ਦੀ ਖ਼ੁਦ ਰਾਖੀ ਕਰਦੇ ਹੋਏ, ਜਿੱਥੇ ਜ਼ਰੂਰਤ ਹੈ ਉੱਥੇ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਡਾਇਰੈਕਟ ਲੈਕਚਰਾਰ ਫ਼ਰੰਟ ਵਲੋਂ ਸੀਨੀਆਰਤਾ ਸੂਚੀ ਨੂੰ ਰੱਦ ਕਰਨ ਦੀ ਮੰਗ ਅਗਲੀ ਖ਼ਬਰ ਸਰਹਿੰਦ ਚੋਅ ਦੇ ਪਾਣੀ ਦੀ ਮਾਰ ਹੋਈ ਸ਼ੁਰੂ, ਲੋਕਾਂ ਦੇ ਸਾਹ ਸੂਤੇ
Ad Position 24