06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਾਇਰੈਕਟ ਲੈਕਚਰਾਰ ਫ਼ਰੰਟ ਵਲੋਂ ਸੀਨੀਆਰਤਾ ਸੂਚੀ ਨੂੰ ਰੱਦ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 05-09-2025
ਮਾਨਸਾ, 4 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਡਾਇਰੈਕਟ ਲੈਕਚਰਾਰ ਫ਼ਰੰਟ (ਅਨੁਸੂਚਿਤ ਜਾਤੀ) ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਸੀਨੀਆਰਤਾ ਸੂਚੀ ਨੂੰ ਵੱਡੀਆਂ ਗ਼ਲਤੀਆਂ ਦੇ ਮੱਦੇਨਜ਼ਰ ਤੁਰੰਤ ਰੱਦ ਕੀਤਾ ਜਾਵੇ ਤੇ 2015 ਦੀ ਸੀਨੀਆਰਤਾ ਸੂਚੀ ਮੁਤਾਬਕ ਨਵੇਂ ਪ੍ਰਮੋਟ/ਭਰਤੀ ਹੋਏ ਲੈਕਚਰਾਰਾਂ ਨੂੰ ਇਸ ਸੂਚੀ 'ਚ ਯੋਗ ਸੀਨੀਅਰਤਾ ਨੰਬਰ ਦੇ ਕੇ ਵੇਰਵੇ ਦਰਜ ਕੀਤੇ ਜਾਣ | ਫ਼ਰੰਟ ਦੇ ਆਗੂ ਲੈਕਚਰਾਰ ਗੁਰਦੇਵ ਸਿੰਘ, ਸ਼ਵਿੰਦਰ ਕੌਰ, ਅਵਤਾਰ ਸਿੰਘ, ਬਿਕਰਮ ਸਿੰਘ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਫਰਵਰੀ 2023 ਉੱਚ ਅਦਾਲਤ ਨੇ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਰੱਦ ਕਰਕੇ 6 ਮਹੀਨੇ 'ਚ ਮੁੜ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਨਵੰਬਰ 2024 'ਚ ਲੈਕਚਰਾਰਾਂ ਦੀ ਸੀਨੀਆਰਤਾ ਸੂਚੀ ਦਾ ਡਰਾਫ਼ਟ ਇਤਰਾਜ਼ ਲੈਣ ਲਈ ਜਨਤਕ ਕਰਨ ਉਪਰੰਤ ਲੰਘੀ 21 ਅਗਸਤ ਨੂੰ ਇਤਰਾਜ਼ ਮੰਗੇ ਗਏ ਸਨ | ਉਨ੍ਹਾਂ ਕਿਹਾ ਕਿ ਜਾਰੀ ਸੂਚੀ 'ਚ ਬਹੁਤ ਤਰੁੱਟੀਆਂ ਹਨ ਕਿਉਂਕਿ ਕਈਆਂ ਦੇ ਨਾਂਅ 2-2 ਵਾਰ ਦਰਜ ਹਨ ਤੇ ਬਹੁਤ ਸਾਰਿਆਂ ਨੂੰ ਸੀਨੀਆਰਤਾ ਨੰਬਰ ਵੀ 2-2 ਵਾਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਫ਼ੀ ਲੈਕਚਰਾਰਾਂ ਨੂੰ ਸਿੱਧੀ ਭਰਤੀ ਅਧੀਨ ਸੀਨੀਅਰਤਾ ਨੰਬਰ ਅਲਾਟ ਕੀਤਾ ਗਿਆ ਹੈ ਤੇ ਉਸੇ ਨੂੰ ਤਰੱਕੀਆਂ ਅਧੀਨ ਵੀ ਸੀਨੀਆਰਤਾ ਨੰਬਰ ਅਲਾਟ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ 2001 'ਚ ਪਦਉਨਤ ਹੋਏ ਲੈਕਚਰਾਰਾਂ ਨੂੰ ਸਿੱਧੀ ਭਰਤੀ ਲੈਕਚਰਾਰਾਂ ਤੋਂ ਸੀਨੀਆਰਤਾ 'ਚ ਅੱਗੇ ਰੱਖਿਆ ਗਿਆ ਹੈ ਅਤੇ ਪਦਉਨਤ ਲੈਕਚਰਾਰਾਂ ਦੀ ਸੀਨੀਆਰਤਾ ਮਾਸਟਰ ਕਾਡਰ ਵਿਚ ਹਾਜ਼ਰੀ ਤੋਂ ਨਿਰਧਾਰਿਤ ਕੀਤੀ ਗਈ ਹੈ, ਜੋ ਨਿਯਮਾਂ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਇਸ ਲਈ ਇਹ ਸੂਚੀ ਰੱਦ ਕਰਨੀ ਬਣਦੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ 'ਚ ਭਰਵੇਂ ਮੀਂਹ ਨੇ ਲੋਕਾਂ ਦੇ ਕਰਵਾਏ ਹੱਥ ਖੜ੍ਹੇ, ਸ਼ਹਿਰ/ਪਿੰਡ ਹੋਏ ਜਲ-ਥਲ ਅਗਲੀ ਖ਼ਬਰ ਖਨੌਰੀ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਘੱਗਰ ਦਰਿਆ ਨੇ ਲੋਕਾਂ ਦੇ ਸਾਹ ਸੁਕਾਏ
Ad Position 24