06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-09-2025
ਅਹਿਮਦਗੜ੍ਹ, 4 ਸਤੰਬਰ (ਸੁਖਜੀਤ ਸਿੰਘ ਖੇੜਾ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਤੇ ਸ੍ਰੀ ਕਲਗ਼ੀਧਰ ਫੈਡਰੇਸ਼ਨ ਅਹਿਮਦਗੜ੍ਹ ਦੇ 60 ਸਾਲਾ ਵਰੇ੍ਹਗੰਢ ਨੂੰ ਸਮਰਪਿਤ 6 ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ | ਜਿਸ ਵਿੱਚ ਬਾਬਾ ਕਸ਼ਮੀਰਾ ਸਿੰਘ ਅਲਹੋਰਾਂ ਵਾਲੇ, ਬਾਬਾ ਭਗਤ ਸਿੰਘ ਜੀ ਖਾਸੀ ਕਲਾਂ ਢੱਕੀ ਸਾਹਿਬ ਵਾਲੇ ਅਤੇ ਬਾਬਾ ਰਵਿੰਦਰ ਸਿੰਘ ਜੌਨੀ ਤਖਾਣਬੱਦ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਇਲਾਵਾ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਸਤਨਾਮ ਸਿੰਘ ਬੌੜਹਾਈ ਹਜੂਰੀ ਕਥਾ ਵਾਚਕ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ ਅਤੇ ਭਾਈ ਕੁਲਵਿੰਦਰ ਸਿੰਘ ਤਰਨਤਾਰਨ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰੂਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ, ਸਰਪ੍ਰਸਤ ਜਗਜੀਤ ਸਿੰਘ ਜੱਜੀ, ਪ੍ਰਧਾਨ ਰਣਜੀਤ ਸਿੰਘ ਬਿੱਟੂ, ਸਕੱਤਰ ਬਲਜੀਤ ਸਿੰਘ ਬਾਲੀ, ਕੈਸ਼ੀਅਰ ਦਵਿੰਦਰ ਸਿੰਘ ਕਾਕਾ, ਜਗਮਿੰਦਰ ਸਿੰਘ ਰੂਬੀ, ਗੁਰਕਿਰਪਾਲ ਸਿੰਘ ਲਵੀ, ਬਲਵੀਰ ਸਿੰਘ ਰਾਜੂ, ਦਰਸ਼ਨ ਸਿੰਘ ਸੌਦ, ਕਮਲਜੀਤ ਸਿੰਘ, ਇੰਦਰਜੀਤ ਸਿੰਘ ਮਿੰਟੂ, ਸੁਖਵੰਤ ਸਿੰਘ ਨਿੱਕੂ, ਮਨਦੀਪ ਸਿੰਘ, ਹਰਮਿੰਦਰ ਸਿੰਘ ਸਨੀ, ਕਮਲਜੀਤ ਸਿੰਘ ਉੱਭੀ, ਕੁਲਵੰਤ ਸਿੰਘ ਸੋਹਲ, ਕਿ੍ਸ਼ਨ ਸਿੰਘ ਰਾਜੜ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਗੁਲਾਬ ਸਿੰਘ, ਕੁਲਦੀਪ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੇਜ ਬਾਰਿਸ਼ ਕਾਰਨ ਗੰਡੇਵਾਲ ਦੇ ਮਜ਼ਦੂਰ ਦਾ ਘਰ ਡਿੱਗਿਆ ਅਗਲੀ ਖ਼ਬਰ ਅਹਿਮਦਗੜ੍ਹ ਵਿਖੇ ਜਲਦੀ ਹੋਵੇਗੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀ ਪੱਕੀ ਤਾਇਨਾਤੀ - ਪੋ੍ਰ. ਗੱਜਣਮਾਜਰਾ <br/>
Ad Position 24