ਸ਼ੇਰਪੁਰ, 4 ਸਤੰਬਰ (ਮੇਘ ਰਾਜ ਜੋਸ਼ੀ) - ਬਲਾਕ ਸ਼ੇਰਪੁਰ ਦੇ ਪਿੰਡ ਗੁਰਬਖਸ਼ਪੁਰਾ (ਗੰਡੇਵਾਲ) ਵਿਖੇ ਇੱਕ ਮਜ਼ਦੂਰ ਦਾ ਤੇਜ਼ ਬਾਰਸ਼ ਕਾਰਨ ਘਰ ਡਿਗ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਪੁੱਤਰ ਸਿਗਾਰਾ ਸਿੰਘ ਵਾਸੀ ਗੁਰਬਖਸ਼ਪੁਰਾ ਨੇ ਦੱਸਿਆ ਕਿ ਉਸ ਦਾ ਇੱਕ ਪੱਕਾ ਤੂੜੀ ਵਾਲਾ ਕਮਰਾ, ਬਰਾਂਡਾ ਅਤੇ ਬਾਥਰੂਮ ਉੱਪਰ ਟੈਂਕੀ ਸਮੇਤ ਢਹਿ ਢੇਰੀ ਹੋ ਗਿਆ | ਪ੍ਰਸ਼ਾਸਨ ਵਲੋਂ ਕਾਨੰੂਗੋ ਰਾਜਵਿੰਦਰ ਸਿੰਘ ਅਤੇ ਪਟਵਾਰੀ ਸਹਿਲ ਖੀਪਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ | ਕਾਨੰੂਗੋ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਪਿੰਡ ਗੁਰਬਖਸ਼ਪੁਰਾ ਵਿਖੇ 10 ਹੋਰ ਘਰਾਂ ਵੀ ਦੇਖ ਕੇ ਆਏ ਹਨ ਅਤੇ ਪਿੰਡ ਬੜੀ, ਈਨਾ ਬਾਜਵਾ, ਸ਼ੇਰਪੁਰ, ਪੱਤੀ ਖਲੀਲ ਆਦਿ ਪਿੰਡਾਂ ਵਿਚ ਵੀ ਬਾਰਸ਼ ਕਾਰਨ ਹੋਏ ਘਰਾਂ ਦੇ ਨੁਕਸਾਨ ਜਾਂਚ ਕੀਤੀ | ਇਸ ਮੌਕੇ ਗੁਰਜੰਟ ਸਿੰਘ ਸੰਧੂ, ਕੁਲਜੀਤ ਸਿੰਘ ਸੋਨੀ ਕਲੱਬ ਪ੍ਰਧਾਨ, ਪੰਚ ਹਰਬੰਸ ਸਿੰਘ ਹੰਸਾ, ਕੁਲਦੀਪ ਸਿੰਘ ਸ਼ੈਲਰ ਵਾਲੇ, ਹਾਕਮ ਸਿੰਘ, ਚਮਕੀਲਾ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਦਾਰਾ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਜਗਰੂਪ ਸਿੰਘ, ਗਗਨਦੀਪ ਸਿੰਘ, ਹਰਪਾਲ ਸਿੰਘ ਫ਼ੌਜੀ, ਅਮਰਜੀਤ ਸਿੰਘ ਗਾਂਧੀ, ਚਮਕੌਰ ਸਿੰਘ, ਇੰਦਰਪਾਲ ਸਿੰਘ, ਰਾਮ ਸਿੰਘ, ਸੁਖਮਿੰਦਰ ਸਿੰਘ ਧਾਲੀਵਾਲ ਸ਼ੇਰਪੁਰ, ਸੁਖਜਿੰਦਰ ਸਿੰਘ ਦੀਦਾਰ ਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |