07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਦੀ ਮਾਰ ਤੋਂ ਫ਼ਸਲਾਂ ਤੇ ਘਰਾਂ ਨੂੰ ਬਚਾਉਣ ਦੇ ਜੰਗੀ ਪੱਧਰ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ-ਕੈਬਨਿਟ ਮੰਤਰੀ ਗੋਇਲ

Ad Position 21
No active advertisement
ਅਜੀਤ ਡੈਸਕ 05-09-2025
ਮੂਣਕ, 4 ਸਤੰਬਰ (ਵਰਿੰਦਰ ਭਾਰਦਵਾਜ)-ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਚ ਪਏ ਭਾਰੀ ਮੀਂਹ ਕਾਰਨ ਸੁਖਨਾ ਝੀਲ ਤੇ ਕੁਸ਼ਲਿਆ ਡੈਮ ਤੋਂ ਪਾਣੀ ਛੱਡਣ ਨਾਲ ਹੀ ਬੀਤੇ ਦਿਨਾ ਤੋਂ ਘੱਗਰ ਨਦੀ 'ਚ ਪਾਣੀ ਦੇ ਵਧ ਰਹੇ ਪੱਧਰ ਨੂੰ ਲੈ ਕੇ ਜਿੱਥੇ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ਦੇ ਕਿਸਾਨਾਂ ਦੀ ਮਦਦ ਨਾਲ ਦਿਨ ਰਾਤ ਇੱਕ ਕਰਕੇ ਘੱਗਰ ਦੇ ਬੰਨ੍ਹਾਂ ਨੂੰ ਬਚਾਉਣ ਦੀ ਜੱਦੋਜਹਿਦ ਕਰਦੇ ਹੋਏ ਹਰ ਸੰਭਵ ਯਤਨ ਕਰ ਰਹੇ ਹਨ ਉਥੇ ਹੀ ਕਿਸਾਨ ਵੀ ਬਹੁਤ ਚਿੰਤਤ ਦਿਖਾਈ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਿੰਡ ਫੂਲਦ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਕੀਤਾ | ਸ਼੍ਰੀ ਗੋਇਲ ਨੇ ਕਿਹਾ ਕਿ ਹਿਮਾਚਲ ਦੀਆਂ ਪਹਾੜੀਆਂ ਸਮੇਤ ਸਾਰੇ ਕਿਤੇ ਲਗਾਤਾਰ ਪੈ ਰਹੇ ਮੀਂਹ ਨਾਲ ਘੱਗਰ ਨਦੀ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਜਿੱਥੇ ਸਮੁੱਚਾ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਡਿਊਟੀ ਨਿਭਾਅ ਰਿਹਾ ਹੈ | ਉੱਥੇ ਹੀ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ | ਸ਼੍ਰੀ ਗੋਇਲ ਨੇ ਕਿਹਾ ਕਿ ਜਦੋਂ ਤੋਂ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਵਧਿਆ ਹੈ ਓਦੋਂ ਤੋਂ ਹੀ ਮੈ ਖ਼ੁਦ ਘੱਗਰ ਨਦੀ ਦੀ ਸਥਿਤੀ ਦਾ ਵਾਰ ਵਾਰ ਜਾਇਜ਼ਾ ਲੈ ਰਿਹਾ ਹਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਖ਼ੁਦ ਵੀ ਨਿਗਰਾਨੀ ਕਰ ਰਿਹਾ ਹਾਂ | ਉਨ੍ਹਾਂ ਹੋਰ ਕਿਹਾ ਕਿ ਇਸ ਮੌਕੇ ਕਿਸਾਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਐਸ.ਐਸ.ਪੀ ਸ੍ਰ ਸਰਤਾਜ ਸਿੰਘ ਚਾਹਲ, ਡੀਸੀ ਸ਼੍ਰੀ ਰਾਹੁਲ ਚਾਬਾ, ਐਸ.ਡੀ.ਐਮ ਸੂਬਾ ਸਿੰਘ, ਡੀਐਸਪੀ ਗੁਰਿੰਦਰ ਸਿੰਘ ਬੱਲ, ਬੀ.ਡੀ.ਪੀ.ਓ ਮੂਣਕ, ਐਸ.ਐਚ.ਓ ਸੌਰਭ ਸੱਭਰਵਾਲ ਤੇ ਐਸ.ਐਚ.ਓ ਖਨੌਰੀ ਹਰਮਿੰਦਰ ਸਿੰਘ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮਕੋਰੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਦੇ ਸੰਵੇਦਨਸ਼ੀਲ ਬੰਨ੍ਹਾਂ ਤੇ ਦਿਨ ਰਾਤ ਨਿਗਰਾਨੀ ਕਰਦੇ ਨਜ਼ਰ ਆ ਰਹੇ ਹਨ | ਸ਼੍ਰੀ ਗੋਇਲ ਨੇ ਦੱਸਿਆ ਕਿ ਸਰਕਾਰੀ ਆਲ੍ਹਾ ਅਧਿਕਾਰੀਆਂ ਸਮੇਤ ਸਾਰਾ ਸਰਕਾਰੀ ਅਮਲਾ ਘੱਗਰ ਨਦੀ ਚ ਆਏ ਹੜ੍ਹ ਦੇ ਬਚਾਓ ਪ੍ਰਬੰਧਾਂ ਵਿਚ ਜੀਅ ਜਾਨ ਨਾਲ ਲੱਗਿਆ ਹੋਇਆ ਹੈ | ਸ੍ਰੀ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਐਸ.ਡੀ.ਐਮ ਮੂਣਕ ਸੂਬਾ ਸਿੰਘ ਵਲੋਂ ਡਿਊਟੀ ਅਫ਼ਸਰਾਂ ਦੀ ਨਿਗਰਾਨੀ ਹੇਠ ਮੀਂਹ ਪੈਣ ਕਾਰਨ ਪਏ ਘਾਰਿਆਂ ਨਾਲ ਹੋਏ ਕਮਜ਼ੋਰ ਬੰਨ੍ਹਾਂ ਤੇ ਖ਼ੁਦ ਮਿੱਟੀ ਦੇ ਥੈਲੇ ਵਗ਼ੈਰਾ ਲਗਵਾਏ ਗਏ | ਸ਼੍ਰੀ ਗੋਇਲ ਨੇ ਦੱਸਿਆ ਕਿ ਬੰਨ੍ਹਾਂ ਤੇ ਰਾਤ ਨੂੰ ਕੰਮ ਚਲਾਉਣ ਲਈ ਲਾਈਟਾਂ, ਜਨਰੇਟਰ, ਜੇਸੀਬੀ ਮਸ਼ੀਨਾਂ ਤੋਂ ਇਲਾਵਾ ਰਾਤ ਤੇ ਦਿਨ ਲਈ ਵੱਖੋ ਵੱਖਰੇ ਪ੍ਰਬੰਧ ਕੀਤੇ ਗਏ ਹਨ ਅਤੇ ਮਿੱਟੀ ਭਰਨ ਮਜ਼ਦੂਰਾਂ, ਖ਼ਾਲੀ ਥੈਲਿਆਂ ਤੇ ਵਡੇ ਜੰਬੋ ਬੈਗਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ | ਸ਼੍ਰੀ ਗੋਇਲ ਨੇ ਘੱਗਰ ਦਰਿਆ ਦੇ ਬੰਨਾ ਤੇ ਕੰਮ ਕਰਦੇ ਕਿਸਾਨਾਂ ਮਜ਼ਦੂਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੈਡੀਕਲੀ ਟੀਮਾਂ ਦੇ ਇੰਚਾਰਜਾਂ ਤੇ ਕਰਮਚਾਰੀਆਂ ਤੋਂ ਇਲਾਵਾ ਇਲਾਕਾ ਵਾਸੀਆਂ, ਨਰੇਗਾ ਮਜ਼ਦੂਰਾਂ, ਪੰਚਾਂ ਸਰਪੰਚਾਂ ਦਾ ਰਾਹਤ ਕਾਰਜਾਂ ਵਿਚ ਸਹਿਯੋਗ ਦੇਣ ਲਈ ਹੌਸਲਾ ਅਫਜਾਈ ਕੀਤੀ ਅਤੇ ਇਹ ਮੋਰਚਾ ਫ਼ਤਿਹ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਮੰਗ ਵੀ ਕੀਤੀ | ਐਸ.ਡੀ.ਐਮ ਸੂਬਾ ਸਿੰਘ ਤੇ ਡੀਐਸਪੀ ਮੂਨਕ ਸ ਗੁਰਿੰਦਰ ਸਿੰਘ ਬੱਲ ਨੇ ਆਮ ਲੋਕਾਂ ਨੂੰ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਲੋੜ ਪੈਣ ਦੀ ਸੂਰਤ ਵਿੱਚ ਤੁਰੰਤ ਪ੍ਰਸ਼ਾਸਨਿਕ ਹੈਲਪ ਲਾਈਨ ਨੰਬਰਾਂ 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਘੱਗਰ ਨਦੀ ਨੇੜੇ ਬੇਲੋੜੇ ਜਾਣ ਤੋਂ ਬਚਣ ਲਈ ਚੇਤਾਵਨੀ ਦਿੱਤੀ ਗਈ | ਉਨ੍ਹਾਂ ਹੋਰ ਕਿਹਾ ਕਿ ਰਾਹਤ ਤੇ ਬਚਾਅ ਟੀਮਾਂ ਨੂੰ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਰਹਿਣ ਲਈ ਸੁਚੇਤ ਕੀਤਾ ਗਿਆ ਤਾਂ ਜੋ ਲੋੜ ਪੈਣ 'ਤੇ ਹਰ ਸਥਿਤੀ ਦਾ ਆਸਾਨੀ ਨਾਲ ਨਜਿੱਠਿਆ ਜਾਵੇ | ਇਸ ਮੌਕੇ ਪਿੰਡ ਫੂਲਦ ਦੇ ਸਰਪੰਚ ਪ੍ਰਗਟ ਸਿੰਘ ਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਤੋਂ ਇਲਾਵਾ ਬੰਨਾ ਤੇ ਕੰਮ ਕਰਦੇ ਪਿੰਡ ਦੇ ਕਿਸਾਨ, ਮਜ਼ਦੂਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਗੜ੍ਹ ਡਰੇਨਾਂ ਦੀ ਬਦਹਾਲੀ ਨੇ ਵਿਭਾਗੀ ਦਾਅਵਿਆਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮੀਂਹ ਕਾਰਨ ਪ੍ਰਭਾਵਿਤ ਹੋਏ ਹਥਨ, ਬੁਰਜ, ਫਰੀਦਪੁਰ ਕਲਾਂ ਆਦਿ ਪਿੰਡਾਂ ਦਾ ਦੌਰਾ
Ad Position 24