07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹਰਪਾਲ ਸਿੰਘ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-09-2025
ਧੂਰੀ, 4 ਸਤੰਬਰ (ਲਖਵੀਰ ਸਿੰਘ ਧਾਂਦਰਾ) - ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਏ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿਚ ਪੰਜਾਬ ਦੇ 25 ਅਜਿਹੇ ਉੱਘੇ ਸਿੱਖਿਆ ਸ਼ਾਸਤਰੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਸਮਾਜ ਨੂੰ ਸਫਲ ਵਿਅਕਤੀ ਦਿੱਤੇ ਹਨ | ਆਪਣਾ ਪੰਜਾਬ ਫਾਊਾਡੇਸ਼ਨ ਵਲੋ ਆਯੋਜਿਤ ਪ੍ਰੋਗਰਾਮ ਵਿਖੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ. ਸਤਨਾਮ ਸਿੰਘ ਸੰਧੂ ਮੈਂਬਰ ਪਾਰਲੀਮੈਂਟ ਵਲੋ ਅਧਿਆਪਕ ਦੇ ਤੌਰ 'ਤੇ ਸੇਵਾ ਮੁਕਤ ਹੋਏ ਸ. ਹਰਪਾਲ ਸਿੰਘ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਸ. ਹਰਪਾਲ ਸਿੰਘ ਨੇ ਸੇਵਾ ਮੁਕਤੀ ਤੋਂ ਉਪਰੰਤ ਵੀ ਸਮਾਜ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਨੇ ਪੇਂਡੂ ਖੇਤਰਾਂ ਵਿਚ ਅਨੇਕਾਂ ਸੰਸਥਾਵਾਂ ਖੋਲੀਆਂ ਜੋ ਕਿ ਮਾਡਰਨ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਜੋਂ ਜਾਣੀਆਂ ਜਾਂਦੀਆਂ ਹਨ | ਅਰਪਣ ਐਵਾਰਡ ਲੈਣ ਉਪਰੰਤ ਸ. ਹਰਪਾਲ ਸਿੰਘ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਇੱਕ ਅਧਿਆਪਕ ਦਾ ਜੀਵਨ ਉਦੋਂ ਸਫਲ ਹੁੰਦਾ ਹੈ ਜਦੋਂ ਉਸ ਦੇ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੂਰੇ ਜੀਵਨ ਕਾਲ ਵਿਚ ਅਧਿਆਪਕ ਰਹਿੰਦੇ ਹੋਏ ਪੂਰਨ ਇਮਾਨਦਾਰੀ ਅਤੇ ਸਹਿਜਤਾ ਨਾਲ ਕੰਮ ਕੀਤਾ ਹੈ | ਉਨ੍ਹਾਂ ਨੇ ਇਸ ਗੱਲ ਉੱਪਰ ਵੀ ਸੰਤੁਸ਼ਟੀ ਪ੍ਰਗਟਾਈ ਕਿ ਉਨ੍ਹਾਂ ਦੇ ਬੱਚੇ ਸਰਬਜੀਤ ਸਿੰਘ ਅਤੇ ਡਾ. ਜਗਜੀਤ ਸਿੰਘ ਵੀ ਉਨ੍ਹਾਂ ਦੀ ਸਿੱਖਿਆ ਅਨੁਸਾਰ ਸਮਾਜ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ | ਇਸ ਮੌਕੇ ਉਨ੍ਹਾਂ ਤੋਂ ਇਲਾਵਾ 24 ਹੋਰ ਸਫਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਆਪਣਾ ਪੰਜਾਬ ਫਾਊਾਡੇਸ਼ਨ ਵਲੋ ਕਰਵਾਏ ਇਸ ਐਵਾਰਡ ਪ੍ਰੋਗਰਾਮ ਵਿਚ ਜੈਕ ਦੇ ਪ੍ਰਤੀਨਿਧ ਸ. ਮਨਜੀਤ ਸਿੰਘ ਅਤੇ ਸ. ਨਿਰਮਲ ਸਿੰਘ ਤੋਂ ਇਲਾਵਾ ਫੈਡਰੇਸ਼ਨ ਦੇ ਸੀਨੀਅਰ ਆਗੂ ਸ. ਭੁਪਿੰਦਰ ਸਿੰਘ, ਸ੍ਰੀ ਬਲਦੇਵ ਬਾਵਾ ਅਤੇ ਸ੍ਰੀ ਅਨਿਲ ਮਿੱਤਲ ਵੀ ਮੌਜੂਦ ਸਨ | ਇਹ ਆਪਣੇ ਕਿਸਮ ਦੇ ਪਹਿਲੇ ਨਵੇਕਲੇ ਐਵਾਰਡ ਸਨ ਜਿਨ੍ਹਾਂ ਦੀ ਖ਼ੁਸ਼ਬੂ ਸਾਰੇ ਸਮਾਜ ਵਿਚ ਫੈਲੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਹਿੰਦੂ ਗਰੁੱਪ ਅਤੇ ਵੈੱਲਫੇਅਰ ਬੋਰਡ ਦੇ ਮੈਂਬਰਾਂ ਨੇ ਅਣਪਛਾਤੇ ਪ੍ਰਵਾਸੀਆਂ ਦੀ ਤਸਦੀਕ ਲਈ ਐਸ.ਐੱਚ.ਓ ਨੂੰ ਮੰਗ ਪ... ਅਗਲੀ ਖ਼ਬਰ ਭਾਰੀ ਮੀਂਹ ਨੇ ਸੰਦੌੜ ਇਲਾਕੇ ਦਾ ਜਨਜੀਵਨ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ <br/>
Ad Position 24