07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੰਗਰੂਰ, ਬਾਲੀਆ, ਮੰਗਵਾਲ ਤੇ ਸਿਬੀਆ ਨੂੰ ਬਰਸਾਤੀ ਪਾਣੀ ਤੋਂ ਰਾਹਤ ਦਿਵਾਉਣ ਲਈ ਵਿਧਾਇਕਾ ਭਰਾਜ ਨੇ ਸੜਕ 'ਤੇ ਹੀ ਲਾਇਆ ਤੰਬੂ <br/>

Ad Position 21
No active advertisement
ਅਜੀਤ ਡੈਸਕ 05-09-2025
ਸੰਗਰੂਰ, 4 ਸਤੰਬਰ (ਧੀਰਜ ਪਸ਼ੋਰੀਆ) - ਕੱਲ੍ਹ ਸਿਬੀਆ ਪਿੰਡ ਵਿਚ ਸੰਗਰੂਰ ਤੋਂ ਸੁਨਾਮ ਵੱਲ ਜਾਣ ਵਾਲੇ ਗੰਦੇ ਨਾਲੇ ਦਾ ਗੰਦਾ ਪਾਣੀ ਪਿੰਡ ਸਿਬੀਆ ਵਿਚ ਵੜ ਜਾਣ ਤੋਂ ਬਾਅਦ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸੰਗਰੂਰ, ਬਾਲੀਆ, ਮੰਗਵਾਲ ਅਤੇ ਸਿਬੀਆ ਪਿੰਡ ਨੂੰ ਬਰਸਾਤੀ ਪਾਣੀ ਤੋਂ ਰਾਹਤ ਦਿਵਾਉਣ ਲਈ ਅੱਜ ਖ਼ੁਦ ਮੋਰਚਾ ਸੰਭਾਲਿਆ ਹੈ | ਜ਼ਿਕਰਯੋਗ ਹੈ ਕਿ ਸੰਗਰੂਰ ਸੁਨਾਮ ਰੋਡ ਤੇ ਇੱਕ ਨਿੱਜੀ ਕਲੋਨੀ ਨੇੜੇ ਹੋਏ ਨਜਾਇਜ਼ ਕਬਜ਼ੇ ਕਾਰਣ ਪਾਣੀ ਦੀ ਨਿਕਾਸੀ ਰੁਕ ਗਈ ਸੀ ਜਿਸ ਕਾਰਣ ਜਿੱਥੇ ਸੰਗਰੂਰ ਸ਼ਹਿਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ ਉੱਥੇ ਪਿੰਡ ਬਾਲੀਆ, ਮੰਗਵਾਲ ਤੋਂ ਇਲਾਵਾ ਪਿੰਡ ਸਿਬੀਆ ਵਿਚ ਵੀ ਵੱਡੀ ਸਮੱਸਿਆ ਆ ਗਈ ਸੀ | ਅੱਜ ਸਵੇਰ ਤੋਂ ਹੀ ਗੰਦੇ ਨਾਲੇ ਦੇ ਕਿਨਾਰੇ ਤੰਬੂ ਲਗਾ ਕੇ ਬੈਠੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸੁਨਾਮ ਰੋਡ ਤੇ ਇੱਕ ਨਿੱਜੀ ਕਲੋਨੀ ਨੇੜੇ ਕਿਸੇ ਨੇ ਨਾਲੇ ਤੇ ਸਲੈਬਾਂ ਪਾਈਆ ਹੋਈਆ ਸਨ, ਜਿਸ ਕਾਰਣ ਹੇਠ ਪਾਈਆ ਦੋ ਪਾਈਪ ਲਾਈਨਾਂ ਦੀ ਸਫ਼ਾਈ ਨਹੀ ਹੋ ਰਹੀ ਸੀ | ਜਿਸ ਕਾਰਣ ਇਹ ਦਿੱਕਤ ਆਈ | ਦਿੱਕਤ ਦੇ ਚਲਦਿਆ ਕੱਲ੍ਹ ਸ਼ਾਮ ਐਸ.ਡੀ.ਐਮ ਸੰਗਰੂਰ ਨੇ ਹੁਕਮ ਦਿੱਤੇ ਸਨ ਕਿ ਨਾਲੇ ਤੇ ਪਾਈ ਸਲੈਬਾਂ ਨੂੰ ਤੋੜਿਆ ਜਾਵੇ ਤਾਂ ਕਿ ਪਿੰਡ ਸਿਬੀਆਂ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਜਾ ਸਕੇ, ਪਰ ਸਬੰਧਿਤ ਅਧਿਕਾਰੀਆਂ ਨੇ ਅਣਗਹਿਲੀ ਵਰਤਦਿਆਂ ਇਸ ਨੂੰ ਤੋੜਨ ਦੀ ਬਜਾਏ, ਸਾਈਡ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਣ ਸਮੱਸਿਆ ਹੋਰ ਵੱਧ ਗਈ | ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਉਹ ਸਵੇਰ ਤੋ ਹੀ ਇਸ ਟੈਂਟ ਲਗਾ ਕੇ ਬੈਠੇ ਹਨ | ਸਲੈਬਾਂ ਨੂੰ ਤੋੜ ਕੇ ਪਾਈਪਾਂ ਨੂੰ ਕੱਢ ਦਿੱਤਾ ਗਿਆ ਹੈ | ਜਿਸ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਸ਼ੁਰੂ ਹੋ ਗਈ ਹੈ | ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਮੀਂਹ ਪੈਣ ਕਰ ਕੇ ਇਹ ਹਾਲਾਤ ਬਣੇ ਹਨ | ਪੰਜਾਬ ਸਰਕਾਰ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਸਨ | ਇਸ ਲਈ ਨਿਕਾਸੀ ਸਾਧਨਾਂ ਦੀ ਲਗਾਤਾਰ ਸਫ਼ਾਈ ਕਰਵਾਈ ਜਾ ਰਹੀ ਹੈ | ਹਲਕਾ ਵਿਧਾਇਕਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹਾਲ ਪਾਣੀ ਦੀ ਨਿਕਾਸੀ ਸਬੰਧੀ ਕੋਈ ਦਿੱਕਤ ਨਾ ਆਉਣ ਦੇਣ | ਜੇਕਰ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਫ਼ੌਰੀ ਹੱਲ ਕੀਤੀ ਜਾਵੇ | ਸ਼੍ਰੀਮਤੀ ਭਰਾਜ ਨੇ ਕਿਹਾ ਕਿ ਜਿੱਥੇ ਕਿਤੇ ਵੀ ਪਾਣੀ ਦੀ ਨਿਕਾਸੀ ਦੀ ਮੁਸ਼ਕਲ ਆਈ ਹੈ, ਉਹ ਅਤਿ ਆਧੁਨਿਕ ਮਸ਼ੀਨਾਂ ਲਾ ਕੇ ਹੱਲ ਕੀਤੀ ਜਾ ਰਹੀ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਹਲਕਾ ਵਾਸੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਜੇਕਰ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਫ਼ੌਰੀ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ | ਉਨ੍ਹਾਂ ਕਿਹਾ ਕਿ ਕੋਈ ਰਾਜਨੀਤੀ ਨਹੀਂ ਕੀਤੀ ਜਾ ਰਹੀ ਹੈ ਬਲਕਿ ਸੰਗਰੂਰ ਅਤੇ ਲਾਗਲੇ ਪਿੰਡਾਂ ਨੂੰ ਡੁਬਣ ਤੋਂ ਬਚਾਇਆ ਜਾ ਰਿਹਾ ਹੈ | ਇਸ ਮੌਕੇ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਡੀ.ਐਸ.ਪੀ ਸੁਖਦੇਵ ਸਿੰਘ, ਈ.ਓ. ਸੁਨੀਲ ਦੱਤ, ਕਿ੍ਸ਼ਨ ਲਾਲ ਵਿੱਕੀ ਨਗਰ ਕੌਂਸਲਰ, ਵਿਨੇਪਾਲ ਰਾਜੂ, ਜਗਜੀਤ ਕਾਲਾ ਨਗਰ ਕੌਂਸਲਰ, ਪੰਕਜ ਗਰਗ ਮੁੰਨਾ ਠੇਕੇਦਾਰ, ਅਵਤਾਰ ਸਿੰਘ ਤਾਰਾ ਨਗਰ ਕੌਂਸਲਰ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗਿੱਲ ਨਗਰ ਵਾਸੀਆਂ ਨੇ ਸੀਵਰੇਜ ਓਵਰਫ਼ਲੋ ਅਤੇ ਟੂਟੀਆਂ 'ਚ ਆ ਰਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪੰਜਾਬ 'ਚ ਆਏ ਹੜ੍ਹ ਸਰਕਾਰ ਦੀ ਅਣਗਹਿਲੀ ਦਾ ਨਤੀਜਾ - ਕਮਲ ਧਾਲੀਵਾਲ <br/>
Ad Position 24