15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਸ਼ਹਿਰ ਨਿਵਾਸੀਆਂ ਦਾ ਹੋਇਆ ਮੰਦਾ ਹਾਲ

Ad Position 21
No active advertisement
ਅਜੀਤ ਡੈਸਕ 06-09-2025
ਲੌਂਗੋਵਾਲ, 5 ਸਤੰਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਕਸਬੇ ਅੰਦਰ ਜਦੋਂ ਵੀ ਬਰਸਾਤੀ ਮੌਸਮ ਆਉਂਦਾ ਹੈ ਤਾਂ ਪੱਤੀ ਦੁੱਲਟ ਦੇ ਲੋਕਾ ਦਾ ਜਿਊਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਜਿੱਥੇ ਦੁੱਲਟ ਪੱਤੀ ਦੇ ਲੋਕ ਰਹਿ ਰਹੇ ਹਨ ਉੱਥੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਨਹੀਂ ਹੈ | ਜੇਕਰ ਇੱਕ ਘੰਟਾ ਤੇਜ ਬਰਸਾਤ ਹੋ ਜਾਵੇ ਤਾਂ ਪਾਣੀ ਸੜਕਾਂ ਦੇ ਉੱਪਰ ਆ ਜਾਂਦਾ ਹੈ | ਪਿਛਲੇ 10 -12 ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ | ਰਾਮਬਾਗ਼ ਸੜਕ ਦੇ ਨਜ਼ਦੀਕ ਰਹਿ ਰਹੇ ਜਸਵਿੰਦਰ ਸਿੰਘ ਨੱਪੀ ਪੁੱਤਰ ਮਾਸਟਰ ਹਰਨੈਬ ਸਿੰਘ ਨੇ ਕਿਹਾ ਕਿ ਘਰਾਂ ਅੱਗੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤ ਹੀ ਮੰਦੇ ਹਾਲ ਹੋਏ ਪਏ ਹਨ | ਉਨ੍ਹਾਂ ਕਿਹਾ ਜੇਕਰ ਮੌਕੇ ਤੇ ਨਗਰ ਵਿਚ ਅਚਾਨਕ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਦਾ ਸਸਕਾਰ ਕਰਨਾ ਕਿਸੇ ਵੀ ਹਾਲਾਤਾਂ ਵਿਚ ਸੰਭਵ ਨਹੀਂ ਹੈ | ਕਿਉਂਕਿ ਰਾਮਬਾਗ਼ ਦੇ ਆਲੇ ਦੁਆਲੇ ਦੋਵੇਂ ਸੜਕਾਂ ਦੇ ਉੱਪਰ ਗੰਦਾ ਪਾਣੀ ਭਰਿਆ ਖੜਾ ਹੈ | ਅੰਤਿਮ ਸੰਸਕਾਰ ਲਈ ਰਾਮਬਾਗ ਵਿਚ ਕੋਈ ਇਹੋ ਜਿਹੀ ਸੁੱਕੀ ਥਾਂ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ | ਜਿਸ ਦਾ ਮੁੱਖ ਕਾਰਨ ਵੀ ਦੁੱਲਟ ਦੇ ਪਾਣੀ ਦਾ ਨਿਕਾਸ ਨਾ ਹੋਣਾ ਹੈ | ਉਨ੍ਹਾਂ ਕਿਹਾ ਇਹ ਗੰਦੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ ਜਿਸ ਦਾ ਕੋਈ ਅੱਜ ਤੱਕ ਪੱਕਾ ਹੱਲ ਨਹੀਂ ਹੋ ਸਕਿਆ | ਜਦੋਂ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਲੋਂ ਸ਼ਹਿਰ ਦੇ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਾਢੇ ਪੰਜ ਲੱਖ ਰੁਪਏ ਦੀ ਗਰਾਂਟ ਵੀ ਰਾਮਬਾਗ ਨੂੰ ਜਾਰੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਸ਼ਹਿਰ ਦੇ ਵਿੱਚ ਹੋ ਰਹੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਦੇ ਕਾਰਨ ਸਮੱਸਿਆਵਾਂ ਜਰੂਰ ਆਈਆਂ ਸਨ ਜਿਨ੍ਹਾਂ ਨੂੰ ਤਰੀਕੇ ਨਾਲ ਹੱਲ ਕਰ ਲਿਆ ਗਿਆ ਹੈ | ਕਿਉਂਕਿ ਡਰੇਨ ਦੇ ਵਿੱਚ ਜਿਆਦਾ ਪਾਣੀ ਹੋਣ ਦੇ ਕਾਰਨ ਸ਼ਹਿਰ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸੀ ਪਰ ਨਗਰ ਕੌਂਸਲ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ | ਉਨਾਂ ਕਿਹਾ ਸਾਡੇ ਵਲੋਂ ਸਮੁੱਚੀ ਟੀਮ ਨੂੰ ਨਾਲ ਲੈ ਕੇ ਜਿਵੇਂ ਕਿ ਜੈਦ ਪੱਤੀ ਦਾ ਪਾਣੀ ਅਤੇ ਹੋਰ ਵੱਖ-ਵੱਖ ਵਾਰਡਾਂ ਦੇ ਵਿੱਚੋਂ ਇੰਜਣ ਲਗਾ ਕੇ ਪਾਣੀ ਦਾ ਨਿਕਾਸ ਕੀਤਾ ਜਾ ਚੁੱਕਾ ਹੈ ਅਤੇ ਕੁਝ ਸਮੱਸਿਆ ਅਸੀਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰ ਲਈ ਹੈ ਜੇਕਰ ਫਿਰ ਵੀ ਕਿਸੇ ਥਾਂ ਤੇ ਬਰਸਾਤ ਦਾ ਪਾਣੀ ਖੜਾ ਹੈ ਉਸ ਨੂੰ ਇੱਕ ਦੋ ਦਿਨਾਂ ਦੇ ਵਿੱਚ ਖਾਲੀ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ <br/> ਅਗਲੀ ਖ਼ਬਰ ਜ਼ਿਲ੍ਹਾ ਉਦਯੋਗ ਕੇਂਦਰ ਮਲੇਰਕੋਟਲਾ ਦੇ ਦਫ਼ਤਰ ਦੀ ਹਾਲਤ ਬਣੀ ਬੇਹੱਦ ਤਰਸਯੋਗ ਦਫ਼ਤਰ ਦੀ ਛੱਤ ਚੋਣ ਲੱਗੀ, ਅਧਿਕਾਰੀ, ਕਰ...
Ad Position 24