15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਘੱਗਰ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ <br/>

Ad Position 21
No active advertisement
ਅਜੀਤ ਡੈਸਕ 06-09-2025
ਮੂਣਕ, 5 ਸਤੰਬਰ (ਕੇਵਲ ਸਿੰਗਲਾ)-ਘੱਗਰ ਦਰਿਆ 'ਚ ਖਨੌਰੀ ਤੋਂ ਲੈ ਕੇ ਮੂਣਕ ਤੱਕ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਉੱਪਰ ਚੱਲਣ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਅਤਿ ਨਾਜ਼ੁਕ ਬਣੀ ਹੋਈ ਹੈ | ਦੋ ਦਰਜਨ ਤੋਂ ਉੱਪਰ ਪਿੰਡਾਂ ਦੇ ਕਿਸਾਨ ਅਤੇ ਨਰੇਗਾ ਮਜ਼ਦੂਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ-ਰਾਤ ਮਿੱਟੀ ਦੀਆਂ ਬੋਰੀਆਂ ਭਰ ਕੇ ਬੰਨ੍ਹ 'ਤੇ ਲਾਉਣ 'ਚ ਲੱਗੇ ਹੋਏ ਹਨ ਅਤੇ ਹਲਕਾ ਵਿਧਾਇਕ ਤੇ ਮੌਜੂਦਾ ਕੈਬਨਿਟ ਮੰਤਰੀ ਵਰਿੰਦਰ ਗੋਇਲ ਤੇ ਉਸ ਦੇ ਪਰਿਵਾਰ ਦੇ ਮੈਂਬਰ ਵੀ ਵਾਰ-ਵਾਰ ਘੱਗਰ ਦਰਿਆ ਦਾ ਦੌਰਾ ਕਰ ਕੇ ਜਿਥੇ ਘੱਗਰ ਦਰਿਆ ਤੋਂ ਮੌਜੂਦ ਲੋਕਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ, ਉਥੇ ਸਰਕਾਰੀ ਮਸ਼ੀਨਰੀ ਦੀ ਕੰਮਕਾਰ 'ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਘੱਗਰ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਚੱਲ ਰਿਹਾ ਹੈ, ਸੋ ਜੇਕਰ ਕਿਸਾਨ ਘੱਗਰ ਦਰਿਆ ਦੇ ਪਾਣੀ ਨੂੰ ਟੁੱਟਣ ਤੋਂ ਬਚਾਅ ਲੈਂਦੇ ਹਨ ਤਾਂ ਇਹ ਇਕ ਬਹੁਤ ਵੱਡੀ ਰਾਹਤ ਤੇ ਪ੍ਰਾਪਤੀ ਵਾਲੀ ਗੱਲ ਹੋਵੇਗੀ | ਪਿਛਲੇ ਸਾਲ ਹਲਕਾ ਵਿਧਾਇਕ ਵਰਿੰਦਰ ਗੋਇਲ ਦੇ ਯਤਨਾਂ ਸਦਕਾ ਮਕੋਰੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਘੱਗਰ ਦਰਿਆ ਦੇ ਦੋਵਾਂ ਪਾਸੀ ਬੰਨ੍ਹ ਨੂੰ ਚੌੜਾ ਕੀਤਾ ਗਿਆ ਸੀ, ਜਿਸ ਦਾ ਫ਼ਾਇਦਾ ਇਹ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਨਾਜ਼ੁਕ ਥਾਵਾਂ 'ਤੇ ਟਰੈਕਟਰ ਨਾਲ ਮਿੱਟੀ ਲਿਜਾਣ 'ਚ ਸੌਖ ਹੋ ਰਹੀ ਹੈ | ਘੱਗਰ ਦਰਿਆ ਹਿਮਾਚਲ ਤੋਂ ਸ਼ੁਰੂ ਹੋ ਕੇ ਪੰਚਕੂਲਾ, ਪਟਿਆਲਾ, ਖਨੌਰੀ, ਮੂਣਕ, ਸਰਦੂਲਗੜ੍ਹ ਹੁੰਦਾ ਹੋਇਆ ਰਾਜਸਥਾਨ ਤੱਕ ਜਾਂਦਾ ਹੈ | ਘੱਗਰ ਦਰਿਆ ਦਾ ਪਾਣੀ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਫੈਲ ਚੁੱਕਾ ਹੈ | ਇਹ ਸਾਰਾ ਪਾਣੀ ਖਨੌਰੀ ਵੱਲ ਹੀ ਆਵੇਗਾ, ਜੇਕਰ ਚੰਡੀਗੜ੍ਹ, ਪੰਚਕੂਲਾ, ਪਟਿਆਲਾ ਵਗ਼ੈਰਾ ਇਲਾਕੇ 'ਚ ਹੋਰ ਮੀਂਹ ਪੈਂਦਾ ਹੈ ਤਾਂ ਸਬ ਡਵੀਜ਼ਨ ਮੂਣਕ ਦੇ ਪਿੰਡਾਂ ਲਈ ਖ਼ਤਰਾ ਹੋਰ ਵੀ ਵਧ ਜਾਵੇਗਾ | ਸਬ ਡਵੀਜ਼ਨ ਮੂਣਕ ਦੇ ਸੰਭਾਵੀ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ 'ਚ ਇਸ ਗੱਲ ਦਾ ਮਲਾਲ ਹੈ ਕਿ ਬਰਸਾਤ ਕਿਸੇ ਹੋਰ ਇਲਾਕੇ 'ਚ ਹੋਏ, ਇਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਹਾਇਕ ਕਮਿਸ਼ਨਰ ਰਾਕੇਸ਼ ਗਰਗ ਵਲੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੀ ਤੜਕਸਾਰ ਅਚਨਚੇਤ ਜਾਂਚ ਅਗਲੀ ਖ਼ਬਰ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਸ਼ਹਿਰ ਨਿਵਾਸੀਆਂ ਦਾ ਹੋਇਆ ਮੰਦਾ ਹਾਲ
Ad Position 24