15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੀਂਹ ਕਾਰਨ ਪੈਦਾ ਹੋਏ ਹਾਲਤਾਂ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐਮ. ਮਨਜੀਤ ਕੌਰ ਵਲੋਂ ਪਿੰਡਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 06-09-2025
ਭਵਾਨੀਗੜ੍ਹ 5 ਸਤੰਬਰ (ਲਖਵਿੰਦਰ ਪਾਲ ਗਰਗ) - ਇਲਾਕੇ 'ਚ ਪੈ ਰਹੇ ਭਾਰੀ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਐੱਸ.ਡੀ.ਐਮ. ਮਨਜੀਤ ਕੌਰ ਸਬ ਡਵੀਜਨ ਭਵਾਨੀਗੜ੍ਹ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਵਲੋਂ ਭਵਾਨੀਗੜ੍ਹ ਦੀਆਂ ਨਾਭਾ ਕੈਂਚੀਆਂ ਤੋਂ ਸਮਾਣਾ ਕੈਂਚੀਆਂ ਤੱਕ ਬਣੇ ਫਲਾਈ ਓਵਰ ਦੇ ਹੇਠਲੇ ਪਾਸੇ ਖੜ੍ਹੇ ਹੋਏ ਪਾਣੀ ਦੀ ਨਿਕਾਸੀ ਕਰਵਾਉਣ ਲਈ ਤਰੁੰਤ ਜੇ.ਸੀ.ਬੀ. ਰਾਹੀ ਕੰਮ ਸ਼ੁਰੂ ਕਰਵਾਇਆ | ਇਸ ਤੋਂ ਬਾਅਦ ਉਨ੍ਹਾਂ ਪਿੰਡ ਘਰਾਚੋਂ ਕੋਲੋਂ ਲੰਘੇ ਚੋਏ ਦਾ ਮੌਕਾ ਵੀ ਦੇਖਿਆ ਗਿਆ ਤੇ ਇਸ ਵਿਚੋਂ ਬੂਟੀ ਕੱਢਵਾਉਣ ਲਈ ਜੇ.ਸੀ.ਬੀ. ਬੁਲਾ ਕੇ ਇਸ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਰੈਵਨਿਊ ਫੀਲਡ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਾਰੇ ਕਾਨੂੰਗੋ,ਪਟਵਾਰੀ ਆਪਣੇ-ਆਪਣੇ ਹਲਕੇ 'ਤੇ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਦੇ ਹਲਕੇ ਵਿਚ ਮੀਂਹ ਦੇ ਕਾਰਨ ਅਗਰ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਤਰੁੰਤ ਹੀ ਉਸ ਦੀ ਰਿਪੋਰਟ ਦਫ਼ਤਰ ਨੂੰ ਭੇਜਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਡਰੇਨੇਜ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਕਿ ਸਬ-ਡਵੀਜਨ ਦੇ ਅੰਦਰ ਸਰਹਿੰਦ ਚੋਏ, ਨਰੈਣਗੜ੍ਹ ਡਰੇਨ ਜਾਂ ਕੋਈ ਹੋਰ ਡਰੇਨ ਲੰਘ ਰਹੀ ਹੈ, ਉਸ ਦੀ ਨਿਗਰਾਨੀ ਰੱਖਣਗੇ | ਜੇਕਰ ਕਿਸੇ ਵਜ੍ਹਾ ਕਾਰਨ ਪਾਣੀ ਓਵਰ ਫਲੋਅ ਹੁੰਦਾ ਹੈ ਤਾਂ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮਗਰੀ ਇਕੱਤਰ ਕਰ ਕੇ ਭੇਜੀ ਜਾਵੇਗੀ - ਬਾਬਾ ਚਮਕੌਰ ਸਿੰਘ ਠਸਕਾ
Ad Position 24