25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਤੇ ਰਾਸ਼ਨ ਵੰਡਿਆ <br/>

Ad Position 21
No active advertisement
ਅਜੀਤ ਡੈਸਕ 07-09-2025
ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ) - ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਰਹਿਣ ਵਾਲੇ ਭਾਨ ਸਿੰਘ ਜੱਸੀ ਵਲੋਂ ਬਲਾਕ ਸ਼ੇਰਪੁਰ ਦੇ ਦਰਜਨਾਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਵੱਡਾ ਯਤਨ ਕੀਤਾ ਗਿਆ | ਉਨ੍ਹਾਂ ਨੇ ਸੈਂਕੜੇ ਪਰਿਵਾਰਾਂ ਨੂੰ ਘਰਾਂ ਤੇ ਪਾਉਣ ਲਈ ਤਰਪਾਲਾਂ ਦਿੱਤੀਆਂ, ਜਦਕਿ ਕਰੀਬ ਚਾਰ ਦਰਜਨ ਪਰਿਵਾਰਾਂ ਨੂੰ ਖਾਣ-ਪੀਣ ਲਈ ਰਾਸ਼ਨ ਵੀ ਵੰਡਿਆ | ਇਹ ਸਹਾਇਤਾ ਪਿੰਡ ਘਨੋਰੀ, ਸ਼ੇਰਪੁਰ, ਪੱਤੀ ਖਲੀਲ, ਕਾਲਾ ਬੁਲਾ, ਖੇੜੀ ਕਲਾ, ਬੜੀ, ਗੰਡੇਵਾਲ, ਟਿੱਬਾ, ਬਧੇਸਾ ਆਦਿ ਪਿੰਡਾਂ ਵਿਚ ਕੀਤੀ ਗਈ | ਭਾਨ ਸਿੰਘ ਜੱਸੀ ਨੇ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਨਿਭਾਉਣਾ ਹਰ ਇੱਕ ਦਾ ਫ਼ਰਜ਼ ਹੈ ਅਤੇ ਉਹ ਹਮੇਸ਼ਾ ਲੋਕ ਭਲਾਈ ਲਈ ਆਪਣਾ ਯੋਗਦਾਨ ਦੇਣ ਲਈ ਤਿਆਰ ਰਹਿੰਦੇ ਹਨ | ਪਿੰਡ ਵਾਸੀਆਂ ਨੇ ਭਾਨ ਸਿੰਘ ਜੱਸੀ ਦੇ ਇਸ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਲੋੜਵੰਦ ਪਰਿਵਾਰਾਂ ਲਈ ਵੱਡਾ ਸਹਾਰਾ ਸਾਬਤ ਹੁੰਦੇ ਹਨ | ਇਸ ਤਰ੍ਹਾਂ ਦੀ ਸਥਿਤੀ ਵਿੱਚ ਜਦੋਂ ਘਰਾਂ ਦੀਆ ਸੱਤਾਂ ਚੌਂਦੀਆਂ ਹੋਣ, ਸੱਤਾਂ ਡਿਗਦੀਆਂ ਹੋਣ ਤਾਂ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਡੀ.ਪੀ.ਓ ਸੁਨਾਮ ਹਰਦੀਪ ਸਿੰਘ ਜੋਸ਼ੀ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ <br/> ਅਗਲੀ ਖ਼ਬਰ ਐਸ.ਡੀ.ਐਮ. ਵਲੋਂ ਲੋਕਾਂ ਨੂੰ ਬਰਸਾਤ ਦੇ ਮੌਸਮ 'ਚ ਸਾਵਧਾਨੀਆਂ ਵਰਤਣ ਦੀ ਅਪੀਲ <br/>
Ad Position 24