26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

7ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 49 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ

Ad Position 21
No active advertisement
ਅਜੀਤ ਡੈਸਕ 24-09-2025
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਪ੍ਰਸਿੱਧ ਸਮਾਜ ਸੇਵੀ ਅਤੇ ਧਾਰਮਿਕ ਆਗੂ ਪ੍ਰੀਤ ਅਮਨ ਸ਼ਰਮਾ ਵੱਲੋਂ ਕਿ੍ਸ਼ਨਾ ਇਨਕਲੇਵ ਪਟਿਆਲਾ ਗੇਟ ਸੰਗਰੂਰ ਵਿਖੇ 7ਵਾਂ ਵਿਸ਼ਾਲ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕੈਂਪ ਦਾ ਉਦਘਾਟਨ ਕੀਤਾ | ਕੈਂਪ 'ਚ ਪਹੁੰਚੇ ਬੁਲਾਰਿਆਂ ਅਤੇ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਪ੍ਰੀਤ ਅਮਨ ਸ਼ਰਮਾ ਵੱਲੋਂ ਕੈਂਪ ਆਯੋਜਿਤ ਕਰਨ ਲਈ ਉਨ੍ਹਾਂ ਦੀ ਵੀ ਭਰਵੀਂ ਪ੍ਰਸ਼ੰਸਾ ਕੀਤਾ | ਇਸ ਮੌਕੇ ਜੈਵਰਧਨ ਸ਼ਰਮਾ, ਦਲੀਪ ਮਿਸ਼ਰਾ, ਰੋਹਿਤ ਮਿੱਤਲ, ਸਮਰਾਟ ਸ਼ਰਮਾ, ਹਨੀ ਕੋਹਲੀ, ਗਗਨ, ਅੰਮਿ੍ਤ ਗੋਇਲ ਬਿੱਟੂ, ਗੋਬਿੰਦਰ ਪਾਲ ਸ਼ਰਮਾ, ਰਾਮ ਸ਼ੰਕਰ ਰਾਜੂ, ਸਧੀਰ ਮਿੱਤਲ, ਗੁਰਿੰਦਰ ਪਾਲ ਸਿੰਘ ਬਿੱਟੂ ਵੀਰ ਕਲਾਂ, ਬਲਵਿੰਦਰ ਸਿੰਘ ਵੀਰ ਕਲਾਂ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ ਪੰਜਾਬ, ਦਿਨੇਸ਼ ਬਾਂਸਲ, ਇਕਬਾਲਜੀਤ ਸਿੰਘ ਪੂਨੀਆ, ਰਿਪਦੁਮਨ ਸਿੰਘ ਢਿੱਲੋਂ, ਨਰੇਸ਼ ਕੁਮਾਰ ਜਨੇਜਾ, ਧੰਨ ਸਿੰਘ, ਐਮੀ ਰਠੌਰ, ਵਿਜੇ ਢੀਂਗਰਾ, ਨੇਹਾ ਗਰੋਵਰ, ਚਰਨਜੀਤ ਸ਼ਰਮਾ, ਜਗਦੇਵ ਸ਼ਰਮਾ, ਵਿਸ਼ਾਲ ਗਰਗ, ਸੋਨੂੰ, ਗੁਰਵੰਤ ਸਿੰਘ, ਜਨਕ ਰਾਜ ਜੋਸ਼ੀ, ਰਾਜ ਕੁਮਾਰ ਅਰੋੜਾ, ਪਿ੍ਤਪਾਲ ਸਿੰਘ, ਦੁਸ਼ੰਤ ਜੋਸ਼ੀ, ਰੋਸ਼ਨ ਅਗਰਵਾਲ, ਨਰੇਸ਼ ਠੇਕੇਦਾਰ, ਭਾਜਪਾ ਆਗੂ ਰੋਮੀ ਗੋਇਲ, ਹਰਭਜਨ ਸਿੰਘ, ਪਰਮਿੰਦਰ ਜਿੰਦਲ, ਰਵਿੰਦਰ ਗੁੱਡੂ, ਕੁਲਦੀਪ ਕਿ੍ਸ਼ਨ ਰਾਓ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ | ਖ਼ੂਨਦਾਨ ਕੈਂਪ ਦੌਰਾਨ ਮੈਡੀਕਲ ਕੈਂਪ ਵੀ ਲਗਾਇਆ ਜਿਸ 'ਚ ਸ਼ੂਗਰ ਸਮੇਤ ਕਈ ਬਿਮਾਰੀਆਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਅਤੇ ਬਿਓਪੋਲਿਸ ਲਾਇਫ ਇੰਸੋਰੈਂਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਸ਼ਾਰਧਾ ਦੀ ਅਗਵਾਈ ਹੇਠ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਕੈਂਪ ਦੌਰਾਨ 49 ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਡਾਕਟਰਾਂ ਵਲੋਂ ਇਸ ਮੈਡੀਕਲ ਕੈਂਪ ਵਿਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੱਪ ਦੇ ਡੰਗਣ ਨਾਲ ਮੱਝ ਦੀ ਮੌਤ ਅਗਲੀ ਖ਼ਬਰ ਅਮਰਗੜ੍ਹ ਵਿਖੇ ਸ੍ਰੀ ਰਾਮਾ ਕਲੱਬ ਵਲੋਂ ਰਾਮ-ਲੀਲ੍ਹਾ ਦਾ ਸ਼ਾਨਦਾਰ ਆਰੰਭ
Ad Position 24