26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੱਪ ਦੇ ਡੰਗਣ ਨਾਲ ਮੱਝ ਦੀ ਮੌਤ

Ad Position 21
No active advertisement
ਅਜੀਤ ਡੈਸਕ 24-09-2025
ਮੂਨਕ, 23 ਸਤੰਬਰ (ਪ੍ਰਵੀਨ ਮਦਾਨ) - ਨਜ਼ਦੀਕੀ ਪਿੰਡ ਦੇਹਲਾ ਸ਼ੀਹਾਂ ਦੇ ਗ਼ਰੀਬ ਪਰਿਵਾਰ ਦੀ ਮੱਝ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਜ਼ਦੂਰ ਲਖਵਿੰਦਰ ਸਿੰਘ ਮੱਝਾਂ ਦਾ ਦੁੱਧ ਵੇਚ ਕੇ ਆਪਣਾ ਪਰਿਵਾਰ ਪਾਲਦਾ ਹੈ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ ਜਦੋਂ ਮੱਝਾਂ ਦਾ ਖੜਕਾ ਹੋਇਆ ਤਾਂ ਉਨ੍ਹਾਂ ਨੂੰ ਜਾਗ ਆ ਗਈ ਤਾਂ ਪਤਾ ਲੱਗਿਆ ਕਿ ਨਵੀਂ ਪ੍ਰਜਾਤੀ ਦਾ ਸੱਪ ਮੱਝ ਦੇ ਵਿਚਕਾਰ ਫਿਰਦਾ ਸੀ ਹੋਰ ਨੁਕਸਾਨ ਹੋਣੇ ਦੇ ਡਰ ਤੋਂ ਮੌਕੇ 'ਤੇ ਹੀ ਸੱਪ ਨੂੰ ਮਾਰ ਦਿੱਤਾ ਗਿਆ | ਜਦੋਂ ਸਵੇਰੇ ਦੇਖਿਆ ਤਾਂ ਮੱਝ ਨੂੰ ਸੋਜ ਆ ਗਈ ਅਤੇ ਕੁੱਝ ਸਮੇਂ ਬਾਅਦ ਹੀ ਮੱਝ ਦੀ ਮੌਤ ਹੋ ਗਈ | ਸੱਪ ਦੁਆਰਾ ਡੱਸੇ ਜਾਣ ਤੇ ਮੱਝ ਦੀ ਮੌਤ ਹੋ ਜਾਣ ਕਾਰਨ ਉਸ ਪਰਿਵਾਰ ਦਾ ਤਕਰੀਬਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਲਾ, ਤੇ ਹੈਪੀ ਸਿੰਘ ਕਾਹਲੌ, ਕੁਲਵੰਤ ਸਿੰਘ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹਰ ਜ਼ਿਲ੍ਹਾ ਪੱਧਰ ਦੀਆਂ ਟਿਕਟਾਂ ਵੰਡਣ, ਜਥੇਬੰਦੀਆਂ ਬਣਾਉਣ, ਇੱਥੋਂ ਤੱਕ ਕੇ ਕਿਸੇ ਵੀ ਚੋ... ਅਗਲੀ ਖ਼ਬਰ 7ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ 49 ਨੌਜਵਾਨਾਂ ਨੇ ਦਾਨ ਕੀਤਾ ਖ਼ੂਨ
Ad Position 24