ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਵਿਚ 'ਸੰਗਠਨ ਸਿਰਜਣ ਅਭਿਆਨ' ਚਲਾ ਕੇ ਮਿਹਨਤੀ ਵਰਕਰਾਂ ਦੀ ਰਾਏ ਲਈ ਜਾ ਰਹੀ ਹੈ, ਇਹ ਵਿਚਾਰ ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਸੰਗਰੂਰ ਦੇ ਅਬਜ਼ਰਵਰ ਜਗਦੀਸ਼ ਚੰਦਰ ਜਾਂਗੜ ਨੇ ਸਥਾਨਕ ਸ਼ਹਿਰ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਅੱਜ ਉਹ ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਵਰਕਰਾਂ ਦੀ ਰਾਏ ਲੈਣ ਲਈ ਰਾਹੁਲ ਗਾਂਧੀ ਨੇ ਭੇਜੇ ਹਨ ਤਾਂ ਕਿ ਇਕ ਵਧੀਆ, ਮਿਹਨਤੀ ਇਮਾਨਦਾਰ ਆਗੂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਹਰ ਜ਼ਿਲ੍ਹਾ ਪੱਧਰ ਦੀਆਂ ਟਿਕਟਾਂ ਵੰਡਣ, ਜਥੇਬੰਦੀਆਂ ਬਣਾਉਣ, ਇੱਥੋਂ ਤੱਕ ਕੇ ਕਿਸੇ ਵੀ ਚੋਣ ਦੀ ਜਿੱਤ-ਹਾਰ ਦਾ ਜ਼ਿੰਮੇਵਾਰ ਵੀ ਹੋਵੇਗਾ | ਉਨ੍ਹਾਂ ਵਰਕਰਾਂ ਦੀ ਰਾਏ ਲੈਣ ਲਈ ਮੀਟਿੰਗਾਂ ਵੀ ਕੀਤੀਆਂ | ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸ ਸਰਕਾਰ ਵਿਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਆਪ 'ਤੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ, ਆਪ ਸਰਕਾਰ ਜੋ ਜ਼ਿਲ੍ਹਾ ਸੰਗਰੂਰ ਤੋਂ ਚੱਲਦੀ ਹੈ, ਦੀ ਜੜ੍ਹ ਪੁੱਟੇਗਾ | ਇਸ ਮੌਕੇ 'ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਬਠਿੰਡਾ ਦੇ ਸਾਬਕਾ ਵਿਧਾਇਕ ਸੁਪਿੰਦਰ ਰੂਬੀ, ਜਗਤਾਰ ਨਮਾਂਦਾ, ਵਰਿੰਦਰ ਪੰਨਵਾਂ ਸਾਬਕਾ ਚੇਅਰਮੈਨ, ਮਨਜੀਤ ਸਿੰਘ ਸੋਢੀ, ਰਣਜੀਤ ਸਿੰਘ ਤੂਰ, ਸੰਜੂ ਵਰਮਾਂ, ਗੁਰਤੇਜ ਸਿੰਘ , ਹਰਦੀਪ ਤੂਰ, ਕਰਮਜੀਤ ਸਿੰਘ ਸਾਬਕਾ ਸਰਪੰਚ ਫੱਗੂਵਾਲਾ, ਹਰਜਿੰਦਰ ਸਿੰਘ ਮੰਨਾ, ਜੱਜ ਬਾਲਦੀਆ, ਹਰਮਨਦੀਪ ਸਿੰਘ, ਮਹੇਸ਼ ਵਰਮਾਂ, ਰਾਮ ਸਿੰਘ ਭਰਾਜ, ਵਿਪਨ ਸ਼ਰਮਾਂ, ਗੁਰਪ੍ਰੀਤ ਸਿੰਘ ਕੰਧੌਲਾ, ਬਿੱਟੂ ਖ਼ਾਨ, ਗੋਲਡੀ ਕਾਕੜਾ, ਕੁਲਦੀਪ ਸ਼ਰਮਾਂ, ਰਾਝਾ ਸਿੰਘ ਖੇੜੀਚੰਦਵਾਂ, ਮਨਜੀਤ ਸਿੰਘ ਨਰੈਣਗੜ੍ਹ, ਗੋਗੀ ਨਰੈਣਗੜ੍ਹ, ਬਲਵਿੰਦਰ ਸਿੰਘ ਘਾਬਦੀਆ, ਜੀਤ ਸਿੰਘ ਭਵਾਨੀਗੜ੍ਹ, ਬਿੰਦਰ ਭੱਟੀਵਾਲ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |