28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜਨਤਾ ਫਾਊਾਡੇਸ਼ਨ ਦੀ ਟੀਮ ਨੇ ਬੀਬਾ ਫਰਿਆਲ ਨੂੰ ਸ਼ਹਿਰ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਮਲੇਰਕੋਟਲਾ, 24 ਸਤੰਬਰ (ਮਨਜਿੰਦਰ ਸਿੰਘ ਸਰੌਦ) - ਮਲੇਰਕੋਟਲਾ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਜਨਤਾ ਸੁਰਕਸ਼ਾ ਫਾਊਾਡੇਸ਼ਨ ਮਲੇਰਕੋਟਲਾ ਦੀ ਟੀਮ ਵਲੋਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਧਰਮ ਪਤਨੀ ਬੀਬੀ ਫਰਿਆਲ ਰਹਿਮਾਨ ਨਾਲ ਮੁਲਾਕਾਤ ਕੀਤੀ ਗਈ | ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ, ਉਪ ਪ੍ਰਧਾਨ ਸ਼ਮੀਮ ਬੁਖ਼ਾਰੀ, ਜ਼ਿਲ੍ਹਾ ਜਨਰਲ ਸਕੱਤਰ ਸ਼ਹਿਬਾਜ਼ ਖਾਲਿਦ, ਜ਼ਿਲ੍ਹਾ ਪ੍ਰਧਾਨ ਵਜੰਤੀ ਰਾਣੀ ਮਹਿਲਾ ਮੋਰਚਾ, ਜ਼ਿਲ੍ਹਾ ਜਨਰਲ ਸਕੱਤਰ ਮੀਨਾ, ਦਫ਼ਤਰ ਇੰਚਾਰਜ ਜੋਤੀ ਸ਼ਰਮਾ ਸਮੇਤ ਫਾਊਾਡੇਸ਼ਨ ਦੇ ਪ੍ਰਧਾਨ ਵਿਜੇ ਸ਼ਰਮਾ ਨੇ ਵਿਧਾਇਕ ਰਹਿਮਾਨ ਦੀ ਪਤਨੀ ਨੂੰ ਮਲੇਰਕੋਟਲਾ ਵਾਸੀਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਬੰਦ ਪਏ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਪ੍ਰੇਸ਼ਾਨ ਹਨ ਅਤੇ ਇਸ ਦਾ ਫ਼ੌਰੀ ਹੱਲ ਕੱਢਣ ਦੀ ਬੇਨਤੀ ਕੀਤੀ ਗਈ | ਸੀਵਰੇਜ ਸਿਸਟਮ ਦੇ ਕਾਰਨ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ | ਜਿਸ ਦੇ ਚੱਲਦਿਆਂ ਬੀਬਾ ਫਰਿਆਲ ਨੇ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਦਾਖ਼ਲੇ ਲਈ ਅੰਤਿਮ ਮਿਤੀ ਵਧਾਈ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਦਿਵਸ 1 ਅਕਤੂਬਰ ਨੂੰ -ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦਾ ਵਫਦ ਡੀ. ਸੀ. ਨੂੰ ਮਿਲਿਆ
Ad Position 24