ਲੌਂਗੋਵਾਲ, 24 ਨਵੰਬਰ (ਵਿਨੋਦ, ਖੰਨਾ) - ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਵਿਖੇ ਨੌਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ (ਸੈਸ਼ਨ 2026-27) 'ਚ ਖਾਲੀ ਪਈਆਂ ਸੀਟਾਂ ਵਿਚ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ ਪ੍ਰਸ਼ਾਸਨਿਕ ਕਾਰਨਾਂ ਕਰ ਕੇ ਹੁਣ ਵਧਾ ਕੇ 7 ਅਕਤੂਬਰ ਕਰ ਦਿੱਤੀ ਗਈ ਹੈ | ਵਿਦਿਆਲਾ ਦੇ ਪਿ੍ੰਸੀਪਲ ਰਾਜੀਵ ਸ਼ਰਮਾ ਨੇ ਦੱਸਿਆ ਕਿ ਦੇਸ਼ ਭਰ ਵਿਚ ਵਿਦਿਆਰਥੀਆਂ ਦੀ ਨਵੋਦਿਆ ਵਿਦਿਆਲਿਆ ਪ੍ਰਤੀ ਵਧੀ ਰੁਚੀ ਨੂੰ ਮੁੱਖ ਰੱਖਦਿਆਂ ਵਿਦਿਆਲਾ ਸੰਮਤੀ ਪ੍ਰਬੰਧਨ ਨੇ ਅੰਤਿਮ ਮਿਤੀ 23 ਨਵੰਬਰ ਤੋਂ ਵਧਾ ਕੇ 7 ਅਕਤੂਬਰ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ ਪਹਿਲਾਂ ਤੋਂ ਨਿਰਧਾਰਿਤ ਮਿਤੀ 7 ਫਰਵਰੀ 2026 ਨੂੰ ਹੀ ਹੋਵੇਗੀ | ਉਨ੍ਹਾਂ ਕਿਹਾ ਕਿ ਅਪਲਾਈ ਕਰਨ ਵਾਲਾ ਵਿਦਿਆਰਥੀ ਜ਼ਿਲ੍ਹਾ ਸੰਗਰੂਰ ਜਾਂ ਮਲੇਰਕੋਟਲਾ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਦੇ ਸੈਸ਼ਨ 2025-26 ਵਿਚ ਅੱਠਵੀਂ ਜਾਂ ਦਸਵੀਂ ਸ਼੍ਰੇਣੀ ਵਿਚ ਪਾਸ ਹੋਵੇ |