28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਾਮਵਰ ਗ਼ਜ਼ਲਕਾਰ ਮੁਹੰਮਦ ਅਸ਼ਰਫ਼ ਨਾਲ ਸਾਹਿਤਕ ਮਿਲਣੀ 28 ਨੂੰ <br/>

Ad Position 21
No active advertisement
ਅਜੀਤ ਡੈਸਕ 25-09-2025
ਸੰਗਰੂਰ, 24 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 28 ਸਤੰਬਰ ਨੂੰ ਲੇਖਕ ਭਵਨ ਸੰਗਰੂਰ ਵਿਖੇ ਉਰਦੂ ਦੇ ਨਾਮਵਰ ਗ਼ਜ਼ਲਕਾਰ ਮੁਹੰਮਦ ਅਸ਼ਰਫ਼ ਨਾਲ ਸਾਹਿਤਕ ਮਿਲਣੀ ਰੱਖੀ ਗਈ ਹੈ | ਉਹ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਉਰਦੂ ਵਿਭਾਗ ਦੇ ਮੁਖੀ ਹਨ ਅਤੇ ਉਨ੍ਹਾਂ ਦੀ ਕਲਮ ਤੋਂ ਤਿੰਨ ਮੌਲਿਕ, ਨੌਂ ਅਨੁਵਾਦਿਤ ਤੇ ਸੰਪਾਦਿਤ, ਪੰਜ ਲਿਪੀਅੰਤਰ ਤੇ ਸੰਪਾਦਿਤ ਅਤੇ ਤਿੰਨ ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿਚ ਜੁਝਾਰੂ ਲੇਖਕ ਰਜਿੰਦਰ ਸਿੰਘ ਰਾਜਨ ਦਾ ਬਾਲ ਕਹਾਣੀ-ਸੰਗ੍ਰਹਿ 'ਏਕਮ' ਲੋਕ ਅਰਪਣ ਕੀਤਾ ਜਾਵੇਗਾ, ਜਿਨ੍ਹਾਂ ਦੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿ, ਤਿੰਨ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਦੋ ਸੰਪਾਦਿਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ | ਸਮਾਗਮ ਦੀ ਪ੍ਰਧਾਨਗੀ ਡਾ. ਮੀਤ ਖਟੜਾ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਨਾਵਲਕਾਰ ਸੁਖਵਿੰਦਰ ਸਿੰਘ ਬਾਲੀਆਂ ਸ਼ਾਮਲ ਹੋਣਗੇ | ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ 27 ਨੂੰ ਅਗਲੀ ਖ਼ਬਰ ਸਬ-ਡਵੀਜ਼ਨ ਬਣਨ ਦੇ ਬਾਵਜੂਦ ਅਮਰਗੜ੍ਹ ਹਸਪਤਾਲ ਦੇ ਨਹੀਂ ਸੁਧਰੇ ਹਾਲਾਤ
Ad Position 24