28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੈਂਪ ਦੌਰਾਨ 32 ਮਰੀਜ਼ਾਂ ਦੀ ਅੱਖਾਂ ਦੇ ਅਪਰੇਸ਼ਨ ਲਈ ਚੋਣ

Ad Position 21
No active advertisement
ਅਜੀਤ ਡੈਸਕ 25-09-2025
ਮੂਣਕ, 24 ਸਤੰਬਰ (ਵਰਿੰਦਰ ਭਾਰਦਵਾਜ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਿਊਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਮਨਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਉਣ ਦੀ ਕੜੀ ਨੂੰ ਅੱਗੇ ਤੋਰਦਿਆਂ ਐਨਜੀਓ ਪਬਲਿਕ ਯੂਨੀਸਨ ਫਾਰ ਸੋਸ਼ਲ ਹੈਲਪ (ਪੁਸ਼ ) ਦੇ ਚੇਅਰਮੈਨ ਸ: ਨੈਬ ਸਿੰਘ ਸਰਾਉ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਵਿਚ ਮੁਫ਼ਤ ਮੈਡੀਕਲ ਚੈੱਕਅਪ ਤੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਲਗਾਏ ਜਾ ਰਹੇ ਹਨ | ਪੁਸ਼ ਐਨਜੀਓ ਵਲੋਂ ਕੈਂਪ ਸਰਾਓ ਐਜੂਕੇਸ਼ਨ ਸੁਸਾਇਟੀ ਅਤੇ ਹਾਂਡਾ ਆਈ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਡੂਡੀਆਂ ਵਿਖੇ 285 ਵਾਂ ਕੈਂਪ ਲਗਾਇਆ ਗਿਆ | ਸਰਾਓ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸ.ਨਰੰਜਣ ਸਿੰਘ ਸਰਾਓ ਦੀ ਅਗਵਾਈ ਹੇਠ 425 ਮਰੀਜ਼ ਓਪੀਡੀ ਰਾਹੀਂ ਅਤੇ 32 ਮਰੀਜ਼ ਲੈੱਨਜ਼ ਲਈ ਚੁਣੇ ਗਏ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰ ਕੇ ਲੈੱਨਜ਼ ਮੁਫ਼ਤ ਪਾਏ ਜਾਣਗੇ | ਐਨ.ਜੀ.ਓ. ਦੇ ਚੇਅਰਮੈਨ ਸ: ਨੈਬ ਸਿੰਘ ਸਰਾਉ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਹੋਣ ਕਰ ਕੇ ਹਲਕੇ ਲਹਿਰੇ ਦੇ ਪਿੰਡਾਂ ਵਿਚ ਹੋਰ ਮੈਡੀਕਲ ਕੈਂਪ ਵੀ ਲਗਾਏ ਜਾਣਗੇ | ਹੁਣ ਤੱਕ ਐਨ. ਜੀ.ਓ. ਵਲੋਂ 69000 ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ ਜਿਸ ਵਿਚ 1800 ਮਰੀਜ਼ਾਂ ਦੀਆ ਅੱਖਾਂ ਵਿਚ ਲੈੱਨਜ਼, 900 ਮਰੀਜ਼ਾਂ ਦੀ ਈਸੀਜੀ, 1000 ਮਰੀਜ਼ਾਂ ਦਾ ਸ਼ੂਗਰ ਲੈਵਲ, 700 ਮਰੀਜ਼ਾਂ ਦੇ ਦੰਦਾ ਦਾ ਚੈੱਕਅਪ ਕਰਵਾਇਆ ਗਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ 16000 ਬੂਟੇ ਵੀ ਲਗਾਏ ਗਏ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਅਗਲੀ ਖ਼ਬਰ ਕਾਲਜ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Ad Position 24