ਸੰਗਰੂਰ, 22 ਸਤੰਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ 50 ਟਰਾਲੀਆਂ ਦਾ ਕਾਫ਼ਲਾ ਅੰਮਿ੍ਤਸਰ ਜ਼ਿਲ੍ਹੇ ਦੇ ਵਿਚ ਹੜ੍ਹ ਪੀੜਿਤ ਲੋਕਾਂ ਲਈ ਰਵਾਨਾ ਹੋਇਆ | ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਅਤੇ ਗ਼ਲਤ ਨੀਤੀਆਂ ਕਾਰਨ ਹਰ ਤੀਜੇ ਚੌਥੇ ਵਰੇ੍ਹ ਵੱਡੇ ਹੜ੍ਹ ਆ ਜਾਂਦੇ ਹਨ | ਜਿਸ ਕਾਰਨ ਜਾਨੀ ਮਾਲੀ ਅਤੇ ਫ਼ਸਲਾਂ ਸਮੇਤ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦਾ ਹੋਰ ਕਾਰੋਬਾਰਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਜਥੇਬੰਦੀ ਵਲੋਂ ਪੀੜਤ ਲੋਕਾਂ ਨੂੰ ਲੋੜਵੰਦ ਚੀਜ਼ਾਂ ਸਮੇਤ ਜਿੰਨਾ ਸਮਾਂ ਉਨ੍ਹਾਂ ਦੀਆਂ ਕਣਕਾਂ ਨਹੀਂ ਬਿਜਦੀਆਂ ਹਰ ਸਮਾਨ ਵੱਖੋ ਵੱਖ ਜ਼ਿਲਿ੍ਹਆਂ ਦੇ ਵਿਚ ਲੋਕਾਂ ਕੋਲੋਂ ਸਮਾਨ ਇਕੱਠਾ ਕਰਕੇ ਲੋੜਵੰਦ ਲੋਕਾਂ ਲਈ ਭੇਜਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਜੋ ਵੀ ਅੱਜ ਰਾਸ਼ਨ ਕਣਕ ਤੂੜੀ ਪਸ਼ੂਆਂ ਲਈ ਅਚਾਰ ਤੇ ਕੱਪੜੇ ਬਿਸਤਰੇ ਹੋਰ ਲੋੜ੍ਹੀ ਦਾ ਸਮਾਨ ਜਥੇਬੰਦੀ ਦੇ ਵੱਖ-ਵੱਖ ਪਿੰਡਾਂ ਦੇ ਵਿਚੋਂ ਜਾ ਰਿਹਾ ਹੈ ਉਨ੍ਹਾਂ ਦੀਆਂ ਲਿਸਟਾਂ ਬਣਾ ਕੇ ਜਿਵੇਂ ਪਹਿਲਾਂ 20 ਤਰੀਕ ਨੂੰ ਸੰਗਰੂਰ ਜ਼ਿਲ੍ਹੇ ਦੇ ਵਿਚੋਂ 60 ਟਰਾਲੀਆਂ ਦਾ ਕਾਫ਼ਲਾ ਗਿਆ ਸੀ ਉਹ ਸਮਾਨ ਲਿਸਟਾਂ ਅਨੁਸਾਰ ਵੰਡਿਆ ਗਿਆ ਹੈ | ਉਸੇ ਤਰ੍ਹਾਂ ਇਹ ਸਮਾਨ ਨੂੰ ਵੰਡਿਆ ਜਾਣਾ ਹੈ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਬਹਾਲ ਸਿੰਘ ਢੀਂਡਸਾ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਬਲਾਕ ਆਗੂ ਸੁਖਪਾਲ ਸਿੰਘ ਮਾਣਕ ਰਾਮ ਸਰਨ ਉਗਰਾਹਾਂ ਪਾਲ ਦੋਲੇਆਲ ਯਾਦਵਿੰਦਰ ਚੱਠਾ ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਜਰਨਲ ਸਕੱਤਰ ਰਿੰਕੂ ਮੂਨਕ ਨੂੰ ਰੌਸ਼ਨ ਮੂਨਕ ਸਮੇਤ ਲਹਿਰਾ ਬਲਾਕ ਦੇ ਆਗੂ ਬਹਾਦਰ ਸਿੰਘ ਭਟਾਲ ਬਲਾਕ ਆਗੂ ਕਰਨੈਲ ਸਿੰਘ ਗਨੋਟਾ ਗੁਰਪ੍ਰੀਤ ਸਿੰਘ ਸੰਗਤਪੁਰਾ ਅਤੇ ਸੁਨਾਮ ਬਲਾਕ ਦੇ ਅÏਰਤ ਵਿੰਗ ਦੇ ਪ੍ਰਧਾਨ ਜਸਵੀਰ ਕੌਰ ਉਗਰਾਹਾਂ ਬਲਾਕ ਆਗੂ ਮਨਜੀਤ ਕੌਰ ਤੋਲਾਵਾਲ ਬਲਜੀਤ ਕੌਰ ਖਡਿਆਲ ਸੁਖਵਿੰਦਰ ਕੌਰ ਚੱਠੇ ਅਤੇ ਵੱਖ-ਵੱਖ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਕਾਫ਼ਲੇ ਦੇ ਵਿਚ ਰਵਾਨਾ ਹੋਏ |