28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੱਟਾਂ ਮਾਰਨ ਦੇ ਦੋਸ਼ਾਂ ਵਿਚੋਂ ਪਿਓ-ਪੁੱਤ ਬਰੀ

Ad Position 21
No active advertisement
ਅਜੀਤ ਡੈਸਕ 25-09-2025
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਜੱਜ ਜੈਵੀਰ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਬੇਅੰਤ ਸਿੰਘ ਛਾਜਲੀ ਵਲੋਂ ਪੈਰਵੀ ਕੀਤੇ ਜਾਣ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਤੇ ਲੜਾਈ ਝਗੜੇ ਦੌਰਾਨ ਸੱਟਾਂ ਮਾਰਨ ਦੇ ਦੋਸ਼ਾਂ ਵਿਚੋਂ ਪਿਓ-ਪੁੱਤ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਕੇ 7 ਜੂਨ 2020 ਨੂੰ ਦਰਜ ਮਾਮਲੇ ਮੁਤਾਬਿਕ ਜੋਰਾ ਸਿੰਘ ਵਾਸੀ ਜਲਾਣ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਆਪਣੀ ਜ਼ਮੀਨ ਵਿਚ ਡੇਕ ਦਾ ਦਰਖ਼ਤ ਵੱਢ ਰਿਹਾ ਸੀ ਉੱਥੇ ਮਾਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀਅਨ ਜਲਾਣ ਨੇ ਉਸ ਨੂੰ ਦਰਖ਼ਤ ਵੱਢਣ ਤੋਂ ਰੋਕ ਦਿੱਤਾ | ਇਸ ਤੋਂ ਬਾਅਦ ਉਹ ਪਿੰਡ ਆ ਗਿਆ ਅਤੇ ਪਿੰਡੋਂ ਪੰਚ ਬਹਾਲ ਸਿੰਘ ਅਤੇ ਹੋਰਨਾਂ ਨੂੰ ਮੌਕਾ ਦਿਖਾਉਣ ਲਈ ਲੈ ਗਿਆ ਅਤੇ ਮਜ਼ਦੂਰਾਂ ਨੂੰ ਦਰਖ਼ਤ ਵੱਢਣ ਲਈ ਕਿਹਾ ਤਾਂ ਮਾਲਵਿੰਦਰ ਸਿੰਘ ਤੇ ਲੜਕਾ ਗੁਰਪ੍ਰੀਤ ਸਿੰਘ ਨੇ ਤਹਿਸ ਵਿਚ ਆ ਕੇ ਉਸ ਦੇ ਮੂੰਹ ਤੇ ਘਸੁੰਨ ਮਾਰੇ ਅਤੇ ਫਿਰ ਕਿਰਚ ਮਾਰੀ | ਪੁਲਿਸ ਨੇ ਦੋਨਾਂ ਮਾਲਵਿੰਦਰ ਸਿੰਘ ਅਤੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ 'ਤੇ ਦੋਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਨਾਜ ਮੰਡੀ ਸੰਗਰੂਰ 'ਚ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਜ਼ਿਲ੍ਹੇ ਦੇ ਪਿੰਡ ਬਡਰੁੱਖਾਂ ਦੀ ਸੋਨਮ ਨੇ ਦਿੱਲੀ ਵਿਚ ਸਫਲਤਾ ਦੇ ਗੱਡੇ ਝੰਡੇ
Ad Position 24