26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੰਗਰੂਰ, ਲੁਧਿਆਣਾ, ਮਲੇਰਕੋਟਲਾ ਅਤੇ ਪਟਿਆਲਾ 'ਚ ਸਰਗਰਮ ਚੋਰ ਗਰੋਹਾਂ ਦੇ 7 ਮੈਂਬਰ ਕਾਬੂ

Ad Position 21
No active advertisement
ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਵੱਖ-ਵੱਖ ਚੋਰ ਗਰੋਹਾਂ ਅਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ. (ਡੀ) ਦਵਿੰਦਰ ਅੱਤਰੀ ਨਾਲ ਹਨ ਡੀ.ਐਸ.ਪੀ. ਧੂਰੀ ਦਮਨਵੀਰ ਸਿੰਘ, ਡੀ.ਐਸ.ਪੀ. ਸੁਖਦੇਵ ਸਿੰਘ, ਥਾਣਾ ਮੁਖੀ ਧੂਰੀ ਜਸਵੀਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ | ਤਸਵੀਰ: ਮੁਕੇਸ਼ ਕੁਮਾਰ <br/> 26-09-2025
ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਇਲਾਕਿਆਂ ਵਿਚ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ 2 ਗਰੋਹਾਂ ਨੰੂ ਸੰਗਰੂਰ ਪੁਲਿਸ ਵਲੋਂ ਵੱਡੀ ਗਿਣਤੀ ਵਿਚ ਹਥਿਆਰਾਂ ਅਤੇ ਚੋਰੀ ਕੀਤੇ ਗਏ ਵਾਹਨਾਂ ਤੋਂ ਇਲਾਵਾ ਹੋਰ ਸਾਮਾਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਨੇ ਮਾਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਪੁਲਿਸ ਵਲੋਂ 20 ਸਤੰਬਰ ਨੰੂ ਇਕ ਬੰਦ ਪਏ ਇੱਟਾਂ ਵਾਲੇ ਭੱਠੇ ਨੇੜੇ ਬੈਠੇ ਸ਼ਹਿਰ ਅੰਦਰ ਕਿਸੇ ਬੈਂਕ, ਏ.ਟੀ.ਐਮ. ਮਸ਼ੀਨ, ਪੈਟਰੋਲ ਪੰਪ ਜਾਂ ਫਿਰ ਬਾਜ਼ਾਰ ਵਿਚ ਦੁਕਾਨਾਂ ਉੱਤੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਗਿਰੋਹ ਦੇ ਮੈਂਬਰਾਂ ਤੇਗਵੀਰ ਸਿੰਘ, ਕੁਲਜੀਤ ਸਿੰਘ, ਸਲਮਾਨ ਖ਼ਾਨ, ਕੁਲਦੀਪ ਸਿੰਘ ਅਤੇ ਬਾਦਲ ਵਾਸੀਆਨ ਧੂਰੀ ਨੰੂ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਇਕ ਮੋਟਰਸਾਈਕਲ, ਇਕ ਲੋਹੇ ਦੀ ਰਾਡ, ਇਕ ਛੋਟੀ ਕਿਰਪਾਨ, ਦੋ ਦਾਹ ਲੋਹਾ, ਇਕ ਖੰਡਾ ਲੋਹਾ ਅਤੇ ਇਕ ਪੇਚਕਸ ਬਰਾਮਦ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਇਨ੍ਹਾਂ ਵਿਅਕਤੀਆਂ ਦਾ ਇਕ ਚੋਰ ਗਿਰੋਹ ਹੈ ਜਿਸ ਦੀ ਅਗਵਾਈ ਤੇਗਵੀਰ ਸਿੰਘ ਕਰਦਾ ਹੈ ਅਤੇ ਇਸ ਗਿਰੋਹ ਵਲੋਂ ਪਹਿਲਾਂ ਵੀ ਵੱਖ-ਵੱਖ ਥਾਵਾਂ ਉੱਤੇ ਕਈ ਚੋਰੀਆਂ ਅਤੇ ਲੁੱਟਾਂ ਖੋਹਾਂ ਨੰੂ ਅੰਜਾਮ ਦਿੱਤਾ ਗਿਆ ਹੈ | ਐਸ.ਪੀ. ਅੱਤਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੰੂ ਮੁੜ ਪੋ੍ਰਡਕਸ਼ਨ ਵਾਰੰਟ ਰਾਹੀ ਪੁਲਿਸ ਰਿਮਾਂਡ ਉੱਤੇ ਲਿਆ ਕੇ ਡੰੂਘਾਈ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਇਨ੍ਹਾਂ ਮੰਨਿਆ ਕਿ ਇਨ੍ਹਾਂ ਵਲੋਂ ਸ਼ਹਿਰ ਸੰਗਰੂਰ ਦੇ ਕੌਲਾ ਪਾਰਕ ਵਿਚਲੀ ਇਕ ਮੋਬਾਇਲਾਂ ਦੀ ਦੁਕਾਨ ਉੱਤੇ ਵੀ ਚੋਰੀ ਦੀ ਘਟਨਾ ਨੰੂ ਅੰਜਾਮ ਦਿੱਤਾ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਸਾਮਾਨ ਚੋਰੀ ਕਰ ਕੇ ਲੈ ਗਏ ਸਨ | ਐਸ.ਪੀ. ਨੇ ਦੱਸਿਆ ਕਿ ਸੰਗਰੂਰ ਦੀ ਇਕ ਦੁਕਾਨ ਤੋਂ ਇਨ੍ਹਾਂ ਵਲੋਂ ਚੋਰੀ ਕੀਤਾ ਗਿਆ ਇਕ ਸਾਊਾਡ ਬਾਰ, 2 ਹੈੱਡ ਫ਼ੋਨ, 5 ਸਮਾਰਟ ਘੜੀਆਂ, 4 ਅਡਾਪਟਰ, 7 ਮੋਬਾਇਲ ਫ਼ੋਨ, 4 ਪਾਵਰ ਬੈਂਕ, 1 ਲੈਪਟਾਪ ਸਮੇਤ ਵੱਡੀ ਗਿਣਤੀ ਵਿਚ ਹੋਰ ਸਾਮਾਨ ਵੀ ਬਰਾਮਦ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਗਿਰੋਹ ਵਲੋਂ ਇਸ ਤੋਂ ਇਲਾਵਾ ਵੀ ਦਿੜ੍ਹਬਾ, ਮਲੇਰਕੋਟਲਾ, ਧੂਰੀ ਅਤੇ ਸੰਗਰੂਰ ਵਿਖੇ ਵਾਰਦਾਤਾਂ ਨੰੂ ਅੰਜਾਮ ਦਿੱਤੀ ਗਿਆ ਹੈ | ਐਸ.ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਧੂਰੀ ਪੁਲਿਸ ਵਲੋਂ ਇਕ ਹੋਰ ਚੋਰ ਗਿਰੋਹ ਦੇ 2 ਮੈਂਬਰਾਂ ਬਿੱਕਰਮਜੀਤ ਸਿੰਘ ਵਾਸੀ ਧੂਰੀ ਅਤੇ ਅੰਮਿ੍ਤਪਾਲ ਸਿੰਘ ਵਾਸੀ ਧੂਰੀ ਨੰੂ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ 10 ਚੋਰੀ ਦੇ ਮੋਟਰਸਾਈਕਲ ਅਤੇ 1 ਕਾਰ ਬਰਾਮਦ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਕਤ ਦੋਵੇਂ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਵਲੋਂ 4 ਮੋਟਰਸਾਈਕਲ ਲੁਧਿਆਣਾ ਅਤੇ 6 ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤੇ ਗਏ ਸਨ ਜਦ ਕਿ ਬਰਾਮਦ ਹੋਈ ਕਾਰ ਉਨ੍ਹਾਂ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਕਾਰ ਪਾਰਕਿੰਗ ਵਿਚੋਂ ਚੋਰੀ ਕੀਤੀ ਗਈ ਸੀ | ਇਸ ਮੌਕੇ ਡੀ.ਐਸ.ਪੀ. ਧੂਰੀ ਦਮਨਵੀਰ ਸਿੰਘ, ਡੀ.ਐਸ.ਪੀ. ਸੁਖਦੇਵ ਸਿੰਘ, ਥਾਣਾ ਮੁਖੀ ਧੂਰੀ ਜਸਵੀਰ ਸਿੰਘ ਅਤੇ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਐੱਚ.ਸੀ. ਅਹਿਮਦਗੜ੍ਹ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਡੀ.ਏ.ਪੀ. ਖਾਦ ਦੀ ਕਾਣੀ-ਵੰਡ ਨੂੰ ਲੈ ਕੇ ਸਹਿਕਾਰਤਾ ਆਗੂਆਂ ਨੇ ਖੋਲਿ੍ਹਆ ਮੋਰਚਾ
Ad Position 24