27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗਰੀਨ ਵੈਲੀ ਸਕੂਲ ਦੇ ਵਿਦਿਆਰਥੀਆਂ ਦਾ ਮਨੋਰੰਜਨ ਟਰਿੱਪ

Ad Position 21
No active advertisement
ਅਜੀਤ ਡੈਸਕ 26-09-2025
ਅਹਿਮਦਗੜ੍ਹ, 25 ਸਤੰਬਰ (ਸੁਖਜੀਤ ਸਿੰਘ ਖੇੜਾ) - ਸਥਾਨਕ ਗਰੀਨ ਵੈਲੀ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦਾ ਇੱਕ ਦਿਨਾਂ ਮਨੋਰੰਜਨ ਟਿ੍ਪ ਹਾਰਡਿਸ ਵਰਲਡ ਅਮਯੂਸਮੈਂਟ ਐਂਡ ਵਾਟਰ ਪਾਰਕ ਵਿਖੇ ਲਗਾਇਆ | ਟਿ੍ਪ ਦੀ ਰਵਾਨਗੀ ਬੱਸਾਂ ਰਾਹੀਂ, ਪ੍ਰਮਾਤਮਾ ਨੂੰ ਯਾਦ ਕਰਦਿਆਂ ਸੰਸਥਾ ਦੇ ਪ੍ਰਧਾਨ ਸ੍ਰੀ ਤਰਸੇਮ ਲਾਲ ਗੁਪਤਾ ਵਲੋਂ ਕਰਵਾਈ ਗਈ | ਜਿੱਥੇ ਉਨ੍ਹਾਂ ਨੇ ਰਾਈਡਸ, ਸਵਿੰਗਸ, ਵਾਟਰ ਪਾਰਕ ਵਿਚ ਮਸਤੀ ਕੀਤੀ, ਇੰਡੀਅਨ ਅਤੇ ਵੈਸਟਰਨ ਤਰਾਂ ਦੇ ਲਾਜਵਾਬ ਖਾਣੇ ਦਾ ਲੁਤਫ਼ ਲਿਆ | ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਯਸ਼ ਭੂਸ਼ਣ ਗੁਪਤਾ ਨੇ ਬੱਚਿਆਂ ਨਾਲ ਆਪਣੇ ਵਿੱਦਿਅਕ ਸਫ਼ਰ ਦੇ ਪਲ ਸਾਂਝੇ ਕੀਤੇ | ਬੱਚਿਆਂ ਦੀ ਅਹਿਮ ਸੁਰੱਖਿਆ ਲਈ ਸਕੂਲ ਪਿ੍ੰਸੀਪਲ ਸ੍ਰੀਮਤੀ ਕਵਿਤਾ ਕਪੂਰ ਅਤੇ ਕਾਰਜਕਾਰੀ ਪਿ੍ੰਸੀਪਲ ਇੰਨੂੰ ਭੱਲਾ ਵੀ ਨਾਲ ਰਹੇ | ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸ੍ਰੀ ਸ਼ੁਭਮ ਗੁਪਤਾ ਅਤੇ ਮੈਨੇਜਰ ਸ੍ਰੀਮਤੀ ਸੋਨੀਆ ਗੁਪਤਾ ਨੇ ਟਿ੍ਪ ਦੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰੀਆ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵੋਟਾਂ ਦੇ ਲਾਲਚ 'ਚ ਭਾਜਪਾ ਨੇ ਬਿਹਾਰ ਨੂੰ ਗੱਫੇ ਅਤੇ ਪੰਜਾਬ ਨੂੰ ਭੁੱਖੇ ਮਰਨ ਲਈ ਛੱਡਿਆ-ਧਾਲੀਵਾਲ <br/> ਅਗਲੀ ਖ਼ਬਰ ਨਸ਼ਾ ਮੁਕਤ ਜਾਗਰੂਕਤਾ ਵੈਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
Ad Position 24