27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ ਨੂੰ ਪੰਜਾਬ ਫਾਰਮੇਸੀ ਕੌਂਸਲ ਨੇ ਕੱਢੇ ਨੋਟਿਸ

Ad Position 21
No active advertisement
ਅਜੀਤ ਡੈਸਕ 26-09-2025
ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ 'ਚ ਦਵਾਈਆਂ ਦੀ ਦੁਕਾਨਾਂ 'ਤੇ ਡਿਸਕਾਊਾਟ ਬੋਰਡ ਲਗਾਉਣ ਵਾਲੇ ਕੈਮਿਸਟਾਂ ਨੂੰ ਪੰਜਾਬ ਫਾਰਮੇਸੀ ਕੌਂਸਲ ਵਲੋਂ ਨੋਟਿਸ ਕੱਢੇ ਗਏ ਹਨ | ਸੰਗਰੂਰ ਪੁੱਜੇ ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਬਾਂਸਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ 'ਤੇ ਡਿਸਕਾਊਾਟ ਬੋਰਡ ਲਗਾਉਣਾ ਫਾਰਮੇਸੀ ਕੌਂਸਲ ਦੇ ਨਿਯਮਾਂ ਦੀ ਉਲੰਘਣਾ ਹੈ, ਇਸ ਲਈ ਪੰਜ ਦਰਜਨ ਤੋਂ ਵੱਧ ਕੈਮਿਸਟਾਂ ਨੂੰ ਇਸ ਸੰਬੰਧੀ ਨੋਟਿਸ ਕੱਢੇ ਜਾ ਚੁੱਕੇ ਹਨ | ਉਨ੍ਹਾਂ ਹੋਰ ਦੱਸਿਆ ਕਿ ਕੌਂਸਲ ਕੋਲ 70 ਹਜ਼ਾਰ ਦੇ ਕਰੀਬ ਫਾਰਮਾਸਿਸਟ ਰਜਿਸਟਰਡ ਹਨ | ਇਨ੍ਹਾਂ ਦੀ ਰਿਨਿਊਲ ਨੂੰ ਹੁਣ ਬਿਲਕੁਲ ਸੁਖਾਲਾ ਕਰ ਦਿੱਤਾ ਗਿਆ ਹੈ | ਉਨ੍ਹਾਂ ਇਨ੍ਹਾਂ ਫਾਰਮਾਸਿਸਟਾਂ ਨੂੰ ਕੌਂਸਲ ਦੇ ਮੁੱਖ ਦਫ਼ਤਰ ਗੇੜੇ ਲਗਾਉਣ ਦੀ ਜ਼ਰੂਰਤ ਨਹੀਂ, ਬਲਕਿ ਉਹ ਘਰ ਬੈਠਿਆ ਹੀ ਆਨਲਾਈਨ 'ਪੇਪਰਲੈਸ ਰਿਨਿਊਲ' ਕਰਵਾ ਸਕਦੇ ਹਨ | ਇਸ ਪ੍ਰੀਕਿਆ ਵਿਚ ਹੋਰ ਸੁਧਾਰ ਲਿਆਉਣ ਲਈ ਜਲਦ ਹੀ ਇਕ ਐਪ ਬਣਾਈ ਜਾ ਰਹੀ ਹੈ, ਜਿਸ ਨੂੰ ਮੋਬਾਈਲ 'ਤੇ ਲੋਡ ਕਰਕੇ ਫਾਰਮਾਸਿਸਟ ਪੰਦਰਾਂ ਮਿੰਟਾਂ ਵਿਚ ਆਪਣੀ ਰਿਨਿਊਲ ਖ਼ੁਦ ਕਰਵਾ ਸਕਦਾ ਹੈ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ, ਸਤੀਸ਼ ਕੁਮਾਰ ਦਿੜ੍ਹਬਾ, ਬਲਵਿੰਦਰ ਬਬਲਾ (ਲੋਕਲ ਪ੍ਰਧਾਨ), ਸੱਤਪਾਲ ਸਿੰਗਲਾ, ਸੋਮਨਾਥ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸਮੇਂ ਸਿਰ ਸਾਰ ਲੈਣ ਲਈ ਸਰਕਾਰ ਨੇ ਨਿਗੂਣੇ ਯਤਨ ਕੀਤੇ - ਸ਼ੇਰਪੁਰ
Ad Position 24