ਸ਼ੇਰਪੁਰ, 25 ਸਤੰਬਰ (ਦਰਸ਼ਨ ਸਿੰਘ ਖੇੜੀ) - ਪੰਜਾਬ ਵਿਚ ਆਏ ਹੜ੍ਹਾਂ ਨੇ ਐਡਾ ਕਹਿਰ ਮਚਾਇਆ ਕਿ ਆਮ ਵਿਅਕਤੀ ਇਸ ਭਿਅੰਕਰ ਮੰਜ਼ਰ ਨੂੰ ਵੇਖਣ ਤੋਂ ਬਾਅਦ ਕਾਲਜਾ ਫੜ ਕੇ ਬੈਠ ਜਾਂਦਾ ਹੈ ਪਰੰਤੂ ਪੰਜਾਬ ਸਰਕਾਰ ਨੇ ਇਸ ਮੌਕੇ ਨਿਗੂਣੇ ਯਤਨ ਕੀਤੇ | ਇਸ ਅÏਖੀ ਘੜੀ ਵਿਚ ਜੇਕਰ ਕਿਸੇ ਨੇ ਪੀੜਤਾਂ ਦੀ ਸਾਰ ਲਈ ਤਾਂ ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਆਪਣੇ ਹੜ੍ਹ ਪੀੜਤ ਨਜ਼ਦੀਕੀ ਰਿਸ਼ਤੇਦਾਰਾਂ ਦੀ ਤਰਸਯੋਗ ਹਾਲਤ ਵੇਖਣ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਪਤਾ ਲੱਗਦਾ ਹੈ ਕਿ ਸਰਕਾਰ ਨੇ ਆਪਣੀ ਬਣਦੀ ਜ਼ੰੁਮੇਵਾਰੀ ਨਹੀਂ ਨਿਭਾਈ ਸਗੋਂ ਸੁਖਬੀਰ ਸਿੰਘ ਬਾਦਲ ਨੇ ਹਜ਼ਾਰਾਂ ਲੀਟਰ ਡੀਜ਼ਲ, ਖਾਣ ਪੀਣ ਦੀਆਂ ਰਸਦਾਂ, ਕਿਸ਼ਤੀਆਂ ਅਤੇ ਡੰਗਰ ਪਸ਼ੂਆਂ ਲਈ ਹਰਾ ਚਾਰਾ ਅਚਾਰ ਦੇ ਕੇ ਲੋਕਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਗਾਈਾ |