ਲੌਂਗੋਵਾਲ, 25 ਸਤੰਬਰ (ਵਿਨੋਦ ਸ਼ਰਮਾ) - ਲੌਂਗੋਵਾਲ ਵਿਖੇ 11 ਸਾਲਾਂ ਬਾਅਦ ਆਰੰਭ ਹੋਈ ਰਾਮ ਲੀਲ੍ਹਾ ਦੌਰਾਨ ਅੱਜ ਰਾਮ ਵਿਆਹ ਮੌਕੇ ਸਰਦਾਰ ਮਲਵਈ ਗਿੱਧਾ ਲੌਂਗੋਵਾਲ ਵਲੋਂ ਮੁੱਖ ਕਲਾਕਾਰ ਸਰਪੰਚ ਗੋਬਿੰਦ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਪ੍ਰੋਗਰਾਮ ਬੇਹੱਦ ਖਿੱਚ ਦਾ ਕੇਂਦਰ ਰਿਹਾ | ਸਮਾਗਮ ਦੀ ਜੋਤੀ ਪ੍ਰਚੰਡ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਪੁਰਾਣੇ ਕਲਾਕਾਰ ਸੁਖਵਿੰਦਰ ਪਾਲ ਸੁੱਖੀ ਤੇ ਸ਼ੁਭਕਰਨ ਸ਼ਰਮਾ ਵਲੋ ਕੀਤੀ ਗਈ | ਇਸ ਮੌਕੇ ਬੁੱਧ ਰਾਮ ਗਰਗ, ਦੇਵਿੰਦਰ ਵਸ਼ਿਸ਼ਟ, ਰਮੇਸ਼ ਸ਼ਰਮਾ, ਰਵੀ ਗਰਗ, ਕਲੱਬ ਦੇ ਪ੍ਰਧਾਨ ਵਰਿੰਦਰ ਭੱਪਾ, ਸੰਜੀਵ ਕੁਮਾਰ ਬਿੱਟੂ, ਗੋਪਾਲ ਕਿ੍ਸ਼ਨ, ਬਲਰਾਜ ਕਿ੍ਸ਼ਨ ਬਾਲੀ, ਆਸ਼ੂ ਆਰੀਆ, ਅਰਵਿੰਦ ਕੁਮਾਰ ਕਾਕੂ ਹਾਜ਼ਰ ਸਨ |